ਫਰਵਰੀ ਦੇ ਆਖ਼ਰ ‘ਚ ਹੋਵੇਗੀ ਟਰੰਪ-ਕਿਮ ਦੀ ਮੁਲਾਕਾਤ : ਵਾਈਟ ਹਾਊਸ


ਵਾਸ਼ਿੰਗਟਨ, 19 ਜਨਵਰੀ (ਏਜੰਸੀ) : ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚ ਦੂਜਾ ਸੰਮੇਲਨ ਹੋਣ ਜਾ ਰਿਹਾ ਹੈ। ਦੋਵਾਂ ਦੀ ਮੁਲਾਕਾਤ ਫਰਵਰੀ ਦੇ ਆਖਰ ਵਿਚ ਹੋਵੇਗੀ, ਜਿਸ ਵਿਚ ਪਿਓਂਗਯਾਂਗ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਖਤਮ ਕਰਨ ‘ਤੇ ਚਰਚਾ ਕੀਤੀ ਜਾਵੇਗੀ। ਇਸ ਗੱਲ ਦਾ ਐਲਾਨ ਵਾਈਟ ਹਾਊਸ ਨੇ ਕੀਤਾ ਹੈ। ਬੀਤੇ ਸਾਲ ਦੋਵੇਂ ਨੇਤਾਵਾਂ ਦੀ ਮੁਲਾਕਾਤ 12 ਜੂਨ ਨੂੰ ਸਿੰਗਾਪੁਰ ਵਿਚ ਹੋਈ ਸੀ।

ਹਾਲਾਂਕਿ ਵਾਈਟ ਹਾਊਸ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਦੋਵਾਂ ਦੀ ਮੁਲਾਕਾਤ ਕਿਸ ਜਗ੍ਹਾ ‘ਤੇ ਹੋਵੇਗੀ। ਟਰੰਪ ਦੀ ਕਿਮ ਯੋਂਗ ਚੋਲ ਦੇ ਨਾਲ ਹੋਈ ਮੁਲਾਕਾਤ ਤੋਂ ਬਾਅਦ ਵਾਈਟ ਹਾਊਸ ਨੇ ਦੂਜੇ ਸੰਮੇਲਨ ਦਾ ਐਲਾਨ ਕੀਤਾ ਹੈ। ਕਿਮ ਯੋਂਗ ਚੋਲ ਵਾਸ਼ਿੰਗਟਨ ਡੀਸੀ ਆਏ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਟਰੰਪ ਨਾਲ ਮੁਲਾਕਾਤ ਕੀਤੀ। ਟਰੰਪ ਨੇ ਚੋਲ ਨਾਲ ਕਰੀਬ ਡੇਢ ਘੰਟੇ ਤੱਕ ਪਰਮਾਣੂ ਨਿਰਸਤਰੀਕਰਣ ਅਤੇ ਦੂਜੇ ਸੰਮੇਲਨ ‘ਤੇ ਗੱਲਬਾਤ ਕੀਤੀ। ਅਪਣੇ ਵਫ਼ਦ ਦੇ ਨਾਲ ਚੋਲ ਨੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਸਟੇਫਨ ਬੇਗਨ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਵੀ ਮੁਲਾਕਾਤ ਕੀਤੀ।

ਅਮਰੀਕਾ ਦਾ ਕਹਿਣਾ ਹੈ ਕਿ ਉਹ ਉਤਰ ਕੋਰੀਆ ‘ਤੇ ਤਦ ਤੱਕ ਦਬਾਅ ਬਣਾਉਂਦਾ ਰਹੇਗਾ ਜਦ ਤੱਕ ਪੂਰਣ ਪਰਮਾਣੂ ਨਿਰਸਤਰੀਕਰਣ ਨਹੀਂ ਕਰ ਲੈਂਦਾ। ਬੀਤੇ ਸਾਲ ਸਿੰਗਾਪੁਰ ਵਿਚ ਹੋਈ ਮੁਲਾਕਾਤ ਤੋਂ ਬਾਅਦ ਹੀ ਕਿਮ ਜੋਂਗ ਕਹਿੰਦੇ ਆਏ ਹਨ ਕਿ ਉਨ੍ਹਾਂ ਦੀ ਸਰਕਾਰ ਪਰਮਾਣੂ ਨਿਰਸਤਰੀਕਰਣ ਦੇ ਅਪਣੇ ਵਾਅਦੇ ਨੂੰ ਪੂਰਾ ਕਰੇਗੀ। ਕਿਮ ਅਤੇ ਟਰੰਪ ਦੇ ਵਿਚ ਬੀਤੇ ਸਾਲ ਹੋਈ ਮੁਲਾਕਾਤ ਤੋਂ ਪਹਿਲਾਂ ਰਿਸ਼ਤੇ ਬੇਹੱਦ ਖਰਾਬ ਸੀ ਲੇਕਿਨ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਨੇਤਾਵਾਂ ਦੇ ਰਿਸ਼ਤੇ ਬਿਹਤਰ ਹੁੰਦੇ ਗਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਫਰਵਰੀ ਦੇ ਆਖ਼ਰ ‘ਚ ਹੋਵੇਗੀ ਟਰੰਪ-ਕਿਮ ਦੀ ਮੁਲਾਕਾਤ : ਵਾਈਟ ਹਾਊਸ