ਪ੍ਰਾਇਮਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਦਾ ਸਨਮਾਨ


ਜਗਰਾਉਂ ( ਲੋਹਟ) ਤੰਦਰੁਸਤ ਸਮਾਜ ਦੀ ਸਿਰਜਣਾ ਦੇ ਸੰਕਲਪ ਅਧੀਨ ਸਿਖਿਆ ਖੇਤਰ ‘ਚ ਪ੍ਰਾਇਮਰੀ ਪੱਧਰ ‘ਤੇ ਉਸਾਰੂ ਪ੍ਰਬੰਧਾਂ ਦੀ ਲੋੜ ਮਹਿਸੂਸ ਕਰਦਿਆਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਅਧੁਨਿਕ ਯੁੱਗ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਹ ਵਿਚਾਰ ਖੇਤੀਬਾੜੀ ਅਫ਼ਸਰ ਡਾ. ਗੁਰਮੁਖ ਸਿੰਘ ਮੋਰਕਰੀਮਾਂ ਤੇ ਡਾ. ਬਲਵਿੰਦਰ ਸਿੰਘ ਨੇ ਪਿੰਡ ਅਖਾੜਾ ‘ਚ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਹੇ। ਇਸ ਮੌਕੇ ਉਨਾਂ ਕਿਹਾ ਕਿ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਪ੍ਰਾਇਮਰੀ ਸਕੂਲਾਂ ਦੀ ਮਜਬੂਤੀ ਇਕ ਮਕਾਨ ਦੀ ਨੀਂਹ ਵਰਗੀ ਮਜਬੂਤ ਹੋਣੀ ਚਾਹੀਦੀ ਹੈ।

ਇਸ ਮੌਕੇ ਸਕੂਲ ਦੇ ਹੈਡ ਟੀਚਰ ਮੈਡਮ ਪਰਮਜੀਤ ਕੌਰ ਨੇ ਵਿਦਿਆਰਥੀਆਂ ਦੇ ਚੰਗੇਰੇ ਨਤੀਜਿਆਂ ਲਈ ਮਾਪਿਆਂ ਦੇ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਮਾਪਿਆਂ ਦੀ ਯੋਗ ਅਗਵਾਈ ਤੇ ਅਧਿਆਪਕਾਂ ਦੀ ਸਰਪ੍ਰਸਤੀ ਸਦਕਾ ਬੱਚਾ ਚੰਗੇ ਵਿਦਿਆਰਥੀ ਵਾਲੇ ਗੁਣਾਂ ਦਾ ਧਾਰਨੀ ਬਣਦਾ ਹੈ। ਇਸ ਦੌਰਾਨ ਸਕੁਲ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਕੂਲ ਸਟਾਫ ਵਲੋਂ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿਖਿਆ ਖੇਤਰ ਵਲੋਂ ਨਵਗੀਤ ਸਿੰਘ, ਕੁਲਦੀਪ ਸਿੰਘ ਲੋਹਟ ਸਕੂਲ ਕਮੇਟੀ ਮੈਂਬਰ ,ਹਰਵਿੰਦਰ ਸਿੰਘ ਚੇਅਰਮੈਨ ਸਕੂਲ ਕਮੇਟੀ, ਚਰਨਜੀਤ ਸਿੰਘ ਸਰਪੰਚ, ਬਿੱਕਰ ਸਿੰਘ ਪੰਚ, ਮਾਇਆ ਕੌਰ, ਅੰਗਰੇਜ਼ ਸਿੰਘ ਪੰਚ, ਗੁਰਮੇਲ ਸਿੰਘ ਪੰਚ,ਬਲਵਿੰਦਰ ਪੰਚ, ਕੁੰਢਾ ਸਿੰਘ, ਜਸਵਿੰਦਰ ਸਿੰਘ, ਸਤੀਸ ਜੈਨ,ਬਾਬਾ ਜਰਨੈਲ ਸਿੰਘ, ਮੀਤਾ ਸਿੰਘ ਕਨੇਡੀਅਨ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਾਇਮਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਦਾ ਸਨਮਾਨ