ਪਾਕਿਸਤਾਨ, ਅੱਤਵਾਦੀਆਂ ਦੀ ਮਦਦ ਨਾਲ ਕਰ ਸਕਦੈ ਭਾਰਤੀ ਚੌਕੀਆਂ ‘ਤੇ ਹਮਲਾ


ਨਵੀਂ ਦਿੱਲੀ, 4 ਜਨਵਰੀ (ਏਜੰਸੀ) : ਕਈ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਕਿਸਤਾਨ ਅਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹੁਣ ਉਸ ਨੇ ਭਾਰਤੀ ਚੌਕੀਆਂ ‘ਤੇ ਹਮਲੇ ਦੇ ਲਈ ਅੱਤਵਾਦੀਆਂ ਦੇ ਨਾਲ ਨਾਲ ਸਪੈਸ਼ਲ ਸਰਵਿਸ ਗਰੁੱਪ ਦੇ ਕਮਾਂਡੋ ਦਾ ਸਹਾਰਾ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ। ਉਸ ਨੇ ਰਜੌਰੀ ਅਤੇ ਪੁੰਛ ਸੈਕਟਰ ਵਿਚ ਸਨਾਈਪਰਸ ਦੀ ਤੈਨਾਤੀ ਕੀਤੀ ਹੋਈ ਹੈ। ਸੁਰੱਖਿਆ ਏਜੰਸੀਆਂ ਨੂੰ ਮਿਲੇ ਇਸ ਇਨਪੁਟ ਤੋਂ ਬਾਅਦ ਸਰਹੱਦ ‘ਤੇ ਸੁਰੱਖਿਆ ਫੋਰਸ ਚੌਕਸ ਹੋ ਗਈ ਹੈ।

ਸੁਰੱਖਿਆ ਏਜੰਸੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਨਪੁਟ ਮਿਲ ਰਹੇ ਹਨ। ਜਿਸ ਮੁਤਾਬਕ ਸਰਹੱਦ ਪਾਰ ਲਸ਼ਕਰ ਏ ਤਾਇਬਾ ਦੇ ਅੱਤਵਾਦੀ ਅਤੇ ਸਪੈਸ਼ਲ ਕਮਾਂਡੋ ਮਿਲ ਕੇ ਰਜੌਰੀ ਅਤੇ ਪੁੰਛ ਕ੍ਰਿਸ਼ਣਾ ਘਾਟੀ ਸੈਕਟਰ ਤੋਂ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 30 ਦਸੰਬਰ ਨੂੰ ਪਾਕਿਸਤਾਨ ਦੀ ਬਾਰਡਰ ਐਕਸ਼ਨ ਫੋਰਸ ਨੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੂੰ ਭਾਰਤ ਨੇ ਨਾਕਾਮ ਕਰ ਦਿੱਤਾ ਸੀ। ਅਧਿਕਾਰੀ ਮੁਤਾਬਕ, ਹੁਣ ਪਾਕਿਸਤਾਨ ਨੇ ਹਮਲੇ ਦੇ ਲਈ ਕਮਾਂਡੋ ਅਤੇ ਅੱਤਵਾਦੀਆਂ ਦੇ ਕਰੀਬ 5-6 ਗਰੁੱਪ ਤਿਆਰ ਕੀਤੇ ਹਨ। ਹਰੇਕ ਟੀਮ ਵਿਚ ਕਰੀਬ 30 ਲੋਕ ਹੋ ਸਕਦੇ ਹਨ। ਇਹ ਹਮਲੇ ਰਜੌਰੀ ਅਤੇ ਪੁੰਛ ਤੋਂ ਹੋਣ ਦਾ ਖਦਸ਼ਾ ਹੈ।

ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਬੈਟ ਵਿਚ ਪਾਕਿਸਤਾਨ ਆਰਮੀ ਦੇ ਕਮਾਂਡੋ ਦੇ ਨਾਲ ਅੱਤਵਾਦੀ ਵੀ ਹੁੰਦੇ ਹਨ। ਉਹ ਗੁਰਿੱਲਾ ਲੜਾਈ ਵਿਚ ਟਰੇਂਡ ਹੁੰਦੇ ਹਨ। ਅੱਤਵਾਦੀਆਂ ਨੂੰ ਬੈਟ ਵਿਚ ਇਸ ਲਈ ਸ਼ਾਮਲ ਕੀਤਾ ਜਾਂਦਾ ਹੈ ਤਾਕਿ ਫੜੇ ਜਾਣ ‘ਤੇ ਪਾਕਿਸਤਾਨ ਉਨ੍ਹਾਂ ਸਵੀਕਾਰ ਨਾ ਕਰ ਸਕੇ। ਪਿਛਲੇ ਕੁਝ ਮਹੀਨਿਆਂ ਵਿਚ ਭਾਰਤ ਦੁਆਰਾ ਪਾਕਿਸਤਾਨ ਦੇ ਘੱਟ ਤੋਂ ਘੱਟ 4 ਬੈਟ ਹਮਲਿਆਂ ਨੂੰ ਨਾਕਾਮ ਕੀਤਾ ਜਾ ਚੁੱਕਾ ਹੈ। ਇਹ ਹਮਲੇ ਲਾਈਨ ਆਫ਼ ਕੰਟਰੋਲ ‘ਤੇ ਪੁੰਛ, ਤੰਗਧਾਰ, ਕੇਰਨ, ਨੌਗਾਮ ਸੈਕਟਰ ਤੋਂ ਹੋਏ ਸਨ। 30 ਦਸੰਬਰ ਵਾਲਾ ਤਾਜਾ ਹਮਲਾ ਨੌਗਾਮ ਵਿਚ ਹੋਇਆ ਸੀ ਜਿੱਥੇ ਭਾਰਤ ਨੇ ਦੋ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕੀਤਾ ਸੀ। ਘੁਸਪੈਠੀਏ ਪਾਕਿਸਤਾਨੀ ਸੈਨਿਕਾਂ ਦੀ ਤਰ੍ਹਾਂ ਵਰਦੀ ਪਹਿਨੇ ਹੋਏ ਸਨ। ਉਨ੍ਹਾਂ ਕੋਲ ਜੋ ਸਮਾਨ ਸੀ ਉਸ ਵਿਚ ਪਾਕਿਸਤਾਨ ਲਿਖਿਆ ਹੋਇਆ ਸੀ। ਉਨ੍ਹਾਂ ਕੋਲ ਆਈਈਡੀ, ਹੋਰ ਵਿਫਸੋਟਕ ਅਤੇ ਹਥਿਆਰ ਵੀ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿਸਤਾਨ, ਅੱਤਵਾਦੀਆਂ ਦੀ ਮਦਦ ਨਾਲ ਕਰ ਸਕਦੈ ਭਾਰਤੀ ਚੌਕੀਆਂ ‘ਤੇ ਹਮਲਾ