ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਡੈਨਮਾਰਕ ਤੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਦੇਸ਼ ਬਣਿਆ ਸੋਮਾਲੀਆ


ਕੈਨੇਡਾ 9ਵੇਂ ਤੇ ਅਮਰੀਕਾ 22ਵੇਂ ਨੰਬਰ ‘ਤੇ ਪੁੱਜਿਆ

ਨਵੀਂ ਦਿੱਲੀ, 30 ਜਨਵਰੀ (ਏਜੰਸੀ) : ਭ੍ਰਿਸ਼ਟਾਚਾਰ ਰੋਕੂ ਸੰਗਠਨ ਟਰਾਂਸਪੈਰੇਂਸੀ ਇੰਟਰਨੈਸ਼ਨਲ ਨੇ ਵਿਸ਼ਵ ਪੱਧਰੀ ਭ੍ਰਿਸ਼ਟਾਚਾਰ ਸੂਚੀ 2018 ਜਾਰੀ ਕੀਤੀ ਹੈ। ਅਜਿਹੇ ਵਿਚ ਦੁਨੀਆ ਦੇ ਸਾਹਮਣੇ ਭ੍ਰਿਸ਼ਟ ਦੇਸ਼ਾਂ ਦੀ ਲਿਸਟ ਜਾਰੀ ਹੋ ਗਈ ਹੈ। ਇਸ ਲਿਸਟ ਦੇ ਹਿਸਾਬ ਨਾਲ ਭਾਰਤ ਦੀ ਸਥਿਤੀ ਵਿਚ ਸੁਧਾਰ ਹੋ ਗਿਆ ਹੈ। 180 ਦੇਸ਼ਾਂ ਦੀ ਇਸ ਸੂਚੀ ਵਿਚ ਭ੍ਰਿਸ਼ਟਾਚਾਰ ਮਾਮਲੇ ਵਿਚ ਭਾਰਤ ਵਿਚ ਸੁਧਾਰ ਹੋ ਕੇ 78ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਸੂਚੀ ਵਿਚ ਕੈਨੇਡਾ 9ਵੇਂ ਅਤੇ ਅਮਰੀਕਾ 22ਵੇਂ ਨੰਬਰ ‘ਤੇ ਪਹੁੰਚ ਗਿਆ। ਅਜਿਹੇ ਵਿਚ ਜਾਰੀ ਲਿਸਟ ਵਿਚ ਭਾਰਤ ਤੋਂ ਜ਼ਿਆਦਾ ਰੂਸ, ਚੀਨ ਅਤੇ ਪਾਕਿਸਤਾਨ ਸਮੇਤ 102 ਦੇਸ਼ਾਂ ਵਿਚ ਜ਼ਿਆਦਾ ਭ੍ਰਿਸ਼ਟਾਚਾਰ ਦੇ ਮਾਮਲੇ ਹਨ। ਇਸ ਲਿਸਟÎਵਚ ਸੋਮਾਲੀਆ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਦੱਸਿਆ ਗਿਆ ਹੈ। ਇਸ ਸੂਚੀ ਵਿਚ ਦੁਨੀਆ ਦੇ 180 ਦੇਸ਼ਾਂ ਦੇ ਨਾਂ ਹਨ। ਪਹਿਲੇ ਨੰਬਰ ‘ਤੇ ਡੈਨਮਾਰਕ ਦੇਸ਼ ਹੈ ਜਿੱਥੇ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੁੰਦਾ ਹੈ ਜਦ ਕਿ ਭਾਰਤ ਦਾ ਨੰਬਰ 78ਵਾਂ ਹੈ। ਆਪ ਨੂੰ ਜਾਣਕਾਰੀ ਦੇਣ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2017 ਵਿਚ ਆਈ ਸੂਚੀ ਵਿਚ ਭਾਰਤ ਦਾ ਰੈਂਕ 81ਵਾਂ ਸੀ। ਅਜਿਹੇ ਵਿਚ ਇੱਕ ਸਾਲ ਦੇ ਅੰਦਰ ਭਾਰਤ ਵਿਚ ਭ੍ਰਿਸ਼ਟਾਚਹਾਰ ਬੇਹੱਦ ਘੱਟ ਹੋਇਆ ਹੈ।

ਦੇਖਿਆ ਜਾਵੇ ਤਾਂ ਇਹ ਸੁਧਾਰ ਕਾਫੀ ਮਾਮੂਲੀ ਹੈ। ਜਿੱਥੇ ਸਾਲ 2017 ਵਿਚ ਭਾਰਤ ਨੂੰ 40 ਅੰਕ ਮਿਲੇ ਸਨ। ਲੇਕਿਨ ਇਸ ਵਾਰ 41 ਅੰਕ ਆਏ ਅਜਿਹੇ ਵਿਚ ਇੱਕ ਅੰਕ ਦੇ ਵਾਧੇ ਦੇ ਨਾਲ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿਚ ਭਾਰਤ ਹੇਠਾਂ ਵੱਲ ਆ ਗਿਆ। ਖ਼ਬਰਾਂ ਦੀ ਮੰਨੀਏ ਤਾਂ ਜਾਰੀ ਇਸ ਲਿਸਟ ਅਨੁਸਾਰ ਸਭ ਤੋਂ ਜ਼ਿਆਦਾ ਚੀਨ ਅਤੇ ਪਾਕਿਸਤਾਨ ਦੀ ਹਾਲਤ ਖਰਾਬ ਹੈ ਅਜਿਹੇ ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਗੁਆਂਢੀ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੀ ਸਥਿਤੀ ਕਾਫੀ ਖਰਾਬ ਦੱਸੀ ਜਾ ਰਹੀ ਹੈ। ਇਸ ਲਿਸਟ ਵਿਚ ਚੀਨ 87ਵੇਂ ਨੰਬਰ ‘ਤੇ ਹੈ ਅਤੇ ਪਾਕਿਸਤਾਨ ਬਹੁਤ ਜ਼ਿਆਦਾ ਬੁਰੀ ਹਾਲਤ ਵਿਚ ਹੈ। 180 ਦੇਸ਼ਾਂ ਦੀ ਲਿਸਟ ਵਿਚ ਪਾਕਿਸਤਾਨ 117ਵੇਂ ਨੰਬਰ ‘ਤੇ ਹੈ। ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਇਸ ਦੁਨੀਆ ਵਿਚ ਸਭ ਤੋਂ ਜ਼ਿਆਦਾ ਭ੍ਰਿਸ਼ਟ ਦੇਸ਼ ਕਿਹੜਾ ਹੈ ਤਾਂ ਉਹ ਵੀ ਅਸੀਂ ਆਪ ਨੂੰ ਦੱਸਦੇ ਹਾਂ। ਇਸ ਲਿਸਟ ਦੇ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਖਰਾਬ ਹਾਲਤ ਸੋਮਾਲੀਆ ਦੀ ਹੈ, ਜਦ ਕਿ ਸਭ ਤੋਂ ਬਿਹਤਰ ਦੇਸ਼ ਡੈਨਮਾਰਕ ਨੂੰ ਮੰਨਿਆ ਗਿਆ ਹੈ। ਇਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ, ਫਿਨਲੈਂਡ, ਸਿੰਗਾਪੁਰ, ਸਵੀਡਨ ਅਤੇ ਸਵਿਟਜ਼ਰਲੈਂਡ ਦਾ ਨੰਬਰ ਆਉਂਦਾ ਹੈ। ਜੋ ਬਿਹਤਰ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਡੈਨਮਾਰਕ ਤੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਦੇਸ਼ ਬਣਿਆ ਸੋਮਾਲੀਆ