ਜਸਟਿਨ ਟਰੂਡੋ ਵਲੋਂ ਸਾਊਦੀ ਬਲਾਗਰ ਨੂੰ ਰਿਹਾਅ ਕਰਨ ਦੀ ਅਪੀਲ


ਔਟਵਾ, 19 ਜਨਵਰੀ (ਏਜੰਸੀ) : ਸਾਊਦੀ ਬਲਾਗਰ ਰੈਫ ਬਦਾਵੀ ਦੀ ਰਿਹਾਈ ਨੂੰ ਅਪਣੀ ਅਤੇ ਕੈਨੇਡਾ ਦੀ ਪ੍ਰਾਥਮਿਕਤਾ ਦੱਸਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਅਤੇ ਮੁੜ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ। ਟਰੂਡੋ ਨੇ ਕਿਹਾ ਕਿ ਕੈਨਡਾ ਦੇ ਲੋਕਾਂ ਦੀ ਨਜ਼ਰ ਵਿਚ ਸਾਊਦੀ ਅਰਬ ਦਾ ਅਕਸ ਬਦਾਵੀ ਦੇ ਨਾਲ ਉਸ ਦੇ ਵਿਵਹਾਰ ਨਾਲ ਬਣਿਆ ਹੈ। ਬਦਾਵੀ ਨੂੰ ਇਸਲਾਮ ਦੀ ਤੌਹਾਨੀ ਕਰਨ ਦੇ ਜੁਰਮ ਵਿਚ ਦਸ ਸਾਲ ਜੇਲ੍ਹ ਅਤੇ 1 ਹਜ਼ਾਰ ਕੌੜਿਆਂ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿਚੋਂ ਉਨ੍ਹਾਂ ਅਜੇ ਤੱਕ 50 ਕੋੜੇ ਮਾਰੇ ਗਏ ਹਨ। ਬਦਾਵੀ ਦੇ ਜੇਲ੍ਹ ਜਾਣ ਦੇ ਇੱਕ ਸਾਲ ਬਾਅਦ 2013 ਤੋਂ ਹੀ ਉਨ੍ਹਾਂ ਦੀ ਪਤਨੀ ਅਤੇ ਬੱਚੇ ਕੈਨੇਡਾ ਵਿਚ ਰਹਿ ਰਹੇ ਹਨ।

ਪੂਰੇ ਪਰਿਵਾਰ ਨੂੰ ਕੈਨੇਡਾ ਵਿਚ ਪਨਾਹ ਮਿਲੀ ਹੋਈ ਹੈ। ਟਰੂਡੋ ਨੇ ਕਿਹਾ ਕਿ ਰੈਫ ਬਦਾਵੀ ਦੀ ਰਿਹਾਈ ਨਾ ਸਿਰਫ ਮੇਰੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਬਲਕਿ ਕੈਨੇਡਾ ਦੇ ਸਾਰੇ ਲੋਕਾਂ ਦੇ ਲਈ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਊਦੀ ਅਰਬ ਨੂੰ ਇਸ ਸਬੰਧ ਵਿਚ ਸਮਝਾਉਣਾ ਜਾਰੀ ਰੱਖਾਂਗੇ ਅਤੇ ਰੈਫ ਬਦਾਵੀ ਦੀ ਰਿਹਾਈ ਦੇ ਲਈ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਦਬਾਅ ਬਣਾਉਂਦੇ ਰਹਾਂਗੇ। ਅਸੀਂ ਉਨ੍ਹਾਂ ਮੁਆਫ਼ੀ ਦੇਣ ਦੀ ਅਪੀਲ ਕਰਦੇ ਰਹਾਂਗੇ। ਦੋਵੇਂ ਦੇਸ਼ਾਂ ਦੇ ਨੇਤਾਵਾਂ ਦੇ ਵਿਚ ਦਸੰਬਰ 2018 ਦੇ ਸ਼ੁਰੂ ਵਿਚ ਬਿਊਨਸ ਆਇਰਸ ਜੀ 20 ਸੰਮੇਲਨ ਵਿਚ ਮੁਲਾਕਾਤ ਹੋਈ ਸੀ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਸਟਿਨ ਟਰੂਡੋ ਵਲੋਂ ਸਾਊਦੀ ਬਲਾਗਰ ਨੂੰ ਰਿਹਾਅ ਕਰਨ ਦੀ ਅਪੀਲ