ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ‘ਤੇ ਅਪ੍ਰੈਲ ਤੋਂ 24 ਘੰਟੇ ਉਤਰ ਸਕਣਗੀਆਂ ਉਡਾਣਾਂ


ਚੰਡੀਗੜ੍ਹ, 30 ਜਨਵਰੀ (ਏਜੰਸੀ) : ਅਗਾਮੀ ਇੱਕ ਅਪ੍ਰੈਲ ਤੋਂ ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ‘ਤੇ ਰਾਤ 12 ਵਜੇ ਵੀ ਜਹਾਜ਼ ਉਤਾਰ ਸਕਣਗੇ। ਕੁਝ ਏਅਰਲਾਈਨਜ਼ ਨੇ ਰਾਤ 12 ਵਜੇ ਜਹਾਜ਼ ਏਅਰਪੋਰਟ ‘ਤੇ ਉਤਾਰਨ ਅਤੇ ਸਵੇਰੇ ਤੇ ਵਜੇ ਉਡਾਣ ਭਰਨ ਦਾ ਪ੍ਰਸਤਾਵ ਰੱਖਿਆ ਹੈ। ਨਾਲ ਹੀ ਏਅਰਪੋਰਟ ‘ਤੇ 6 ਜਹਾਜ਼ਾਂ ਦੀ ਪਾਰਕਿੰਗ ਕਰਨ ਦੀ ਸਹੂਲਤ ਵੀ ਮੁਹੱਈਆ ਹੋ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਇਹ ਜਾਣਕਾਰੀ ਕੇਂਦਰ ਸਰਕਾਰ ਵਲੋਂ ਅਸਿਸਟੈਂਟ ਸੌਲਿਸਟਰ ਜਨਰਲ ਚੇਤਨ ਮਿੱਤਲ ਨੇ ਦਿੱਤੀ ਹੈ। ਇਸ ‘ਤੇ ਹਾਈ ਕੋਰਟ ਨੇ ਸਾਰੇ ਹਿਤ ਧਾਰਕਾਂ ਨੂੰ ਏਅਰਪੋਰਟ ‘ਤੇ ਲੰਬਿਤ ਕਾਰਜਾਂ ਨਾਲ ਜੁੜੀ ਸਟੇਟਸ ਰਿਪੋਰਟਸ ਸੌਂਪਣੇ ਦੇ ਆਦੇਸ਼ ਦਿੱਤੇ ਹਨ।

ਕੇਸ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਮਿੱਤਲ ਕੋਲੋਂ ਰਨਵੇ ਦੇ ਬਾਰੇ ਵਿਚ ਜਾਣਕਾਰੀ ਮੰਗੀ। ਮਿੱਤਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਰਨਵੇ ਅਤੇ ਪੈਰਲਲ ਟੈਕਸੀ ਟਰੈਕ ਨਿਰਮਾਣ ਦਾ ਕੰਮ ਜਾਰੀ ਹੈ। ਇਸ ਦੌਰਾਨ ਕੁਝ ਹੋਰ ਲਾਈਟਾਂ ਦੀ ਜ਼ਰੂਰਤ ਮਹਿਸੂਸ ਹੋਈ ਹੈ। ਜਿਸ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ Îਇਹ ਵੀ ਦੱਸਿਆ ਗਿਆ ਕਿ 15 ਮਾਰਚ ਤੱਕ ਏਅਰਪੋਰਟ ਨੂੰ 24 ਘੰਟੇ ਲਈ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ’ਤੇ ਹੁਣ ਜਹਾਜ਼ਾਂ ਨੂੰ ਪਾਰਕਿੰਗ ਦੀ ਸਹੂਲਤ ਦੇਣ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਜਿਸ ਕਾਰਨ ਏਅਰਪੋਰਟ ਨੂੰ ਰੈਵਨਿਊ ਦਾ ਲਾਭ ਹੋਵੇਗਾ। ਇਸ ਦੇ ਨਾਲ ਹੀ ਕੁਝ ਏਅਰਲਾਈਨਜ਼ ਨੇ ਤਜਵੀਜ਼ ਦਿੱਤੀ ਕਿ ਉਹ ਅਪਣੇ ਜਹਾਜ਼ ਰਾਤ 12 ਵਜੇ ਏਅਰਪੋਰਟ ‘ਤੇ ਉਤਾਰਨਗੇ ਅਤੇ ਸਵੇਰੇ ਛੇ ਵਜੇ ਇੱਥੋਂ ਉਡਾਣ ਭਰਨਗੇ। ਇਸ ਤਜਵੀਜ਼ ਨੂੰ ਲੈਕੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ।

ਹਾਈ ਕੋਰਟ ਨੇ ਕਿਹਾ ਕਿ ਏਅਰਪੋਰਟ ਵਿਚ ਜੋ ਵੀ ਕੰਮ ਪਏ ਹਨ, ਉਹ ਸਮੇਂ ਨਾਲ ਪੂਰੇ ਹੋਣ। ਕੋਰਟ ਨੇ ਕਿਹਾ ਕਿ ਅਜੇ ਤੱਕ ਕੀ ਕੰਮ ਹੋਇਆ ਹੈ ਅਤੇ ਕੀ ਹੋਣਾ ਬਾਕੀ ਹੈ ਅਤੇ ਇਸ ਵਿਚ ਕਿੰਨਾ ਸਮਾਂ ਲੱਗੇਗਾ ਇਸ ਨੂੰ ਲੈ ਕੇ ਵੀ ਸਾਰੇ ਹਿਤ ਧਾਰਕ ਸਟੇਟਸ ਰਿਪੋਰਟ ਦਾਖ਼ਲ ਕਰਨ। ਇਹ ਸਟੇਟਸ ਰਿਪੋਰਟ ਅਗਲੀ ਸੁਣਵਾਈ ਦੇ ਦੋ ਦਿਨ ਪਹਿਲਾਂ ਐਮਿਕਸ ਕਿਊਰੀ ਨੂੰ ਉਪਲਬਧ ਕਰਾਈ ਜਾਵੇ ਤਾਕਿ ਉਹ ਇਸ ਦਾ ਅਧਿਐਨ ਕਰਕੇ ਸੁਣਵਾਈ ਦੌਰਾਨ ਕੋਰਟ ਦੀ ਮਦਦ ਕਰ ਸਕਣ। ਹਾਈ ਨੇ ਹੁਣ ਸੁਣਵਾਈ 13 ਫਰਵਰੀ ਨੂੰ ਨਿਰਧਾਰਤ ਕੀਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ‘ਤੇ ਅਪ੍ਰੈਲ ਤੋਂ 24 ਘੰਟੇ ਉਤਰ ਸਕਣਗੀਆਂ ਉਡਾਣਾਂ