ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ


ਕੋਲਕਾਤਾ, 19 ਜਨਵਰੀ (ਏਜੰਸੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਨੀਵਾਰ ਨੂੰ ਕੋਲਕਾਤਾ ‘ਚ ਆਯੋਜਿਤ ਮਹਾਰੈਲੀ ‘ਚ ਵਿਰੋਧੀ ਦਲਾਂ ਦੇ ਕਈ ਨੇਤਾ ਮੰਚ ‘ਤੇ ਪੁੱਜੇ। ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਕੇਂਦਰ ‘ਚ ਖਤਰਨਾਕ ਭਾਜਪਾ ਸਰਕਾਰ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਗੰਭੀਰ ਸੰਕਟ ‘ਚ ਹੈ। ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਤੁਰੰਤ ਬਦਲਣ ਦੀ ਲੋੜ ਹੈ। ਤ੍ਰਿਣਮੂਲ ਕਾਂਗਰਸ ਦੀ ਵਿਸ਼ਾਲ ਰੈਲੀ ‘ਚ ਉਨ੍ਹਾਂ ਨੇ ਕਿਹਾ,”ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ 2019 ਦੀਆਂ ਚੋਣਾਂ ਜਿੱਤ ਕੇ ਦੇਸ਼ ‘ਚ ਸ਼ਾਸਨ ਕਰਦੀ ਰਹੀ ਤਾਂ ਉਹ ਸੰਵਿਧਾਨ ਨੂੰ ਬਦਲ ਦੇਵੇਗੀ ਅਤੇ ਕਦੇ ਚੋਣਾਂ ਨਹੀਂ ਕਰਵਾਏਗੀ। ਜਰਮਨੀ ‘ਚ ਹਿਟਲਰ ਨੇ ਜੋ ਕੀਤਾ ਸੀ, ਉਹੀ ਹੋਵੇਗਾ। ਉਨ੍ਹਾਂ ਨੇ ਭਾਜਪਾ ‘ਤੇ ਧਰਮ ਦੇ ਨਾਂ ‘ਤੇ ਲੋਕਾਂ ਦਰਮਿਆਨ ਦੁਸ਼ਮਣੀ ਫੈਲਾਉਣ ਦਾ ਦੋਸ਼ ਲਗਾਇਆ।

ਭਾਜਪਾ ਨੇ ਪਾਕਿਸਤਾਨ ਦਾ ਸੁਪਨਾ ਕੀਤਾ ਪੂਰਾ
ਬ੍ਰਿਗੇਡ ਪਰੇਡ ਮੈਦਾਨ ‘ਚ ਕੇਜਰੀਵਾਲ ਨੇ ਕਿਹਾ,”ਪਾਕਿਸਤਾਨ ਦਾ ਸੁਪਨਾ ਦੇਸ਼ ਨੂੰ ਟੁੱਕੜਿਆਂ ‘ਚ ਵੰਡਣ ਦਾ ਸੀ। ਭਾਜਪਾ ਸਰਕਾਰ ਲੋਕਾਂ ਦਰਮਿਆਨ ਰੰਜਿਸ਼ ਫੈਲਾ ਕੇ ਧਰਮ, ਭਾਸ਼ਾ ਦੇ ਨਾਂ ‘ਤੇ ਰਾਸ਼ਟਰ ਨੂੰ ਵੰਡਣ ਦੀ ਕੋਸ਼ਿਸ਼ ਕਰ ਕੇ ਉਸ ਦਿਸ਼ਾ ‘ਚ ਅੱਗੇ ਵਧ ਰਹੀ ਹੈ।” ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ‘ਚ ਉਹ ਰੋਜ਼ਗਾਰ ਦੇ ਮੌਕੇ ਪੈਦਾ ਕਰਨ ‘ਚ ਅਸਫ਼ਲ ਰਹੀ ਹੈ ਅਤੇ ਕਿਸਾਨ ਭਿਆਨਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਗਾਇਆ, ਨੋਟਬੰਦੀ ਨੇ ਰੋਜ਼ਗਾਰ ਦੇ ਸਾਰੇ ਮੌਕਿਆਂ ਨੂੰ ਖਤਮ ਕਰ ਦਿੱਤਾ ਅਤੇ ਮੋਦੀ ਦੀਆਂ ਦੋਸਤ ਬੀਮਾ ਕੰਪਨੀਆਂ ਕਿਸਾਨਾਂ ਦੇ ਨਾਂ ‘ਤੇ ਪੈਸੇ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ ਦਾ ਟੀਚਾ ਅਗਲੇ ਪ੍ਰਧਾਨ ਮੰਤਰੀ ਨੂੰ ਲੱਭਣਾ ਨਹੀਂ ਸਗੋਂ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਟਾਉਣਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਤਰਨਾਕ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣ ਦੀ ਲੋੜ : ਕੇਜਰੀਵਾਲ