ਕਮਲਾ ਹੈਰਿਸ ਵਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼


ਵਾਸ਼ਿੰਗਟਨ, 22 ਜਨਵਰੀ (ਏਜੰਸੀ) : ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਸਾਲ 2020 ਵਿਚ ਰਾਸ਼ਟਰਪਤੀ ਟਰੰਪ ਨੂੰ ਚੁਣੌਤੀ ਦੇਣ ਲਈ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿੱਤਾ। ਹੈਰਿਸ ਨੇ ਕਿਹਾ ਕਿ ਉਨ੍ਹਾਂ ਅਜਿਹੇ ਦਿਨ ਵਿਚ ਅਪਣੀ ਉਮੀਦਵਾਰੀ ਐਲਾਨ ਕਰਕੇ ‘ਮਾਣ’ ਮਹਿਸੂਸ ਹੋ ਰਿਹਾ ਹੈ ਜਦ ਅਮਰੀਕੀ ਲੋਕ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ ਸੀ। ਪਾਰਟੀ ਦੀ ਇੱਕ ਉਭਰਦੀ ਸਿਤਾਰਾ ਅਤੇ ਰਾਸ਼ਟਰਪਤੀ ਟਰੰਪ ਦੀ ਮੁਖਰ ਆਲੋਚਕ 54 ਸਾਲਾ ਹੈਰਿਸ ਸਾਲ 2020 ਦੀ ਚੋਣ ਵਿਚ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰਨ ਵਾਲੀ ਚੌਥੀ ਡੈਮੋਕਰੇਟਿਕ ਬਣ ਗਈ ਹੈ।

ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰਨ ਦ ਨਾਲ ਹੀ ਟਵੀਟ ਕੀਤਾ, ‘ਮੈਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਾਂਗੀ।’ ਉਨ੍ਹਾਂ ਦੇ ਪ੍ਰਚਾਰ ਮੁਹਿੰਮ ਦਾ ਮੂਲ ਮੰਤਰ ਹੈ, ‘ਕਮਲਾ ਹੇਰਿਸ : ਫੋਰ ਦੀ ਪੀਪਲ ”। ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਨਾ ਸਿਰਫ ਅਮਰੀਕਾ ਦੀ ਪਹਿਲੀ ਰਾਸ਼ਟਰਪਤੀ ਹੋਵੇਗੀ ਬਲਕਿ ਉਹ ਪਹਿਲੀ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਹੋਵੇਗੀ। ਉਨ੍ਹਾਂ ਨੇ ਕਿਹਾ, ਮੈਂ ਅਪਣੇ ਦੇਸ਼ ਨੂੰ ਪਿਆਰ ਕਰਦੀ ਹਾਂ।

ਭਾਰਤੀ ਮੂਲ ਦੀ ਸੈਨੇਟਰ ਦੀ ਮਾਂ ਤਮਿਲਨਾਡੂ ਵਿਚ ਜਨਮੀ ਸੀ ਅਤੇ ਉਨ੍ਹਾਂ ਦੇ ਪਿਤਾ ਜੈਮੇਕਾ ਦੇ ਅਫ਼ਰੀਕੀ-ਅਮਰੀਕੀ ਹਨ। ਦੋਵੇਂ ਅਮਰੀਕਾ ਪੜ੍ਹਨ ਦੇ ਲਈ ਆਏ ਸੀ ਅਤੇ ਉਸ ਤੋਂ ਬਾਅਦ ਇੱਥੇ ਵਸ ਗਏ। ਉਨ੍ਹਾਂ ਦੇ ਮਾਤਾ ਪਿਤਾ ਦਾ ਬਾਅਦ ਵਿਚ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਭੈਣ ਮਾਇਆ ਹੈਰਿਸ ਸਾਲ 2016 ਵਿਚ ਹਿਲੇਰੀ ਕਲਿੰਟਨ ਦੇ ਪ੍ਰਚਾਰ ਮੁਹਿੰਮ ਦਾ ਹਿੱਸਾ ਸੀ। ਉਨ੍ਹਾਂ ਨੇ ਕਿਹਾ, ਸੱਚਾਈ, ਨਿਆ, ਵਿਨਮਰਤਾ, ਸਮਾਨਤਾ, ਆਜ਼ਾਦੀ, ਲੋਕਤੰਤਰ, ਇਹ ਸਿਰਫ ਸ਼ਬਦ ਨਹੀਂ ਹਨ। ਜਿਨ੍ਹਾਂ ਦਾ ਅਮਰੀਕੀ ਆਨੰਦ ਮਾਣਦੇ ਹਨ ਅਤੇ ਹੁਣ ਇਹ ਸਭ ਖ਼ਤਰੇ ਵਿਚ ਹੈ।

ਅਜਿਹੀ ਸੰਭਾਵਨਾ ਹੈ ਕਿ ਇਸ ਵਾਰ ਡੈਮੋਕਰੇਟਿਕ ਉਮੀਦਵਾਰੀ ਪਾਉਣ ਦੇ ਲਈ ਕਾਫੀ ਨੇਤਾ ਮੈਦਾਨ ਵਿਚ ਉਤਰਨਗੇ ਅਤੇ ਇਸ ਵਿਚ ਜੋ ਜਿੱਤੇਗਾ, ਉਹੀ ਪਾਰਟੀ ਦਾ ਉਮੀਦਵਾਰ ਹੋਵੇਗਾ ਅਤੇ ਰਾਸ਼ਟਰਪਤੀ ਟਰੰਪ ਨੂੰ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਚੁਣੌਤੀ ਦੇਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਮਲਾ ਹੈਰਿਸ ਵਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼