ਅਮਰੀਕਾ ਗਏ ਜੇਤਲੀ ਨੂੰ ਨਿਕਲਿਆ ਕੈਂਸਰ, ਬਜਟ ਪੇਸ਼ ਕਰਨ ‘ਤੇ ਭੰਬਲਭੂਸਾ ਬਰਕਰਾਰ


ਨਵੀਂ ਦਿੱਲੀ, 17 ਜਨਵਰੀ (ਏਜੰਸੀ) : ਮੈਡੀਕਲ ਚੈਕਅਪ ਦੇ ਲਈ ਅਚਾਨਕ ਅਮਰੀਕਾ ਗਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਾਫ਼ਟ ਟਿਸ਼ੂ ਸਰਕੋਮਾ ਨਾਂ ਦਾ Îਇੱਕ ਦੁਰਲਭ ਕਿਸਮ ਦਾ ਕੈਂਸਰ ਹੋਣ ਦਾ ਪਤਾ ਚਲਿਆ ਹੈ। ਜੇਤਲੀ ਨੂੰ ਅਜਿਹੇ ਸਮੇਂ ਵਿਚ ਇਲਾਜ ਦੇ ਲਈ ਜਾਣਾ ਪਿਆ ਹੈ, ਜਦ ਵਿੱਤ ਮੰਤਰਾਲੇ ਵਿਚ ਬਜਟ ਤਿਆਰੀਆਂ ਜ਼ੋਰਾਂ ‘ਤੇ ਹਨ। ਇਹ ਮੋਦੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਬਜਟ ਹੈ। ਇੱਕ ਸੂਤਰ ਨੇ ਦੱਸਿਆ ਕਿ ਜੇਤਲੀ 1 ਫਰਵਰੀ ਨੂੰ ਬਜਟ ਪੇਸ਼ ਨਹੀਂ ਕਰ ਸਕਣਗੇ। 66 ਸਾਲਾ ਜੇਤਲੀ ਦਾ ਪਿਛਲੇ ਸਾਲ 14 ਮਈ ਨੂੰ ਏਮਸ ਵਿਚ ਗੁਰਦਾ ਬਦਲਵਾਇਆ ਗਿਆ ਸੀ।

ਐਤਵਾਰ ਨੂੰ ਉਨ੍ਹਾਂ ਦੇ ਅਮਰੀਕਾ ਰਵਾਨਾ ਹੁੰਦੇ ਸਮੇਂ ਮੰਨਿਆ ਗਿਆ ਸੀ ਕਿ ਉਹ ਗੁਰਦੇ ਦੀ ਬਿਮਾਰੀ ਨਾਲ ਜੁੜੀ ਜਾਂਚ ਲਈ ਗਏ ਹਨ। ਉਨ੍ਹਾਂ ਦੀ ਵਾਪਸੀ ਦੀ ਤਾਰੀਕ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਫ ਨਹੀਂ ਹੈ। ਕੁਝ ਸੂਤਰਾਂ ਨੇ ਉਨ੍ਹਾਂ ਦੇ 19 ਜਨਵਰੀ ਤੱਕ ਪਰਤਣ ਦੀ ਗੱਲ ਕਹੀ ਹੈ, ਲੇਕਿਨ ਕੁਝ ਨੇ ਇਹ ਤਾਰੀਕ ਅੱਗੇ ਵਧਣ ਦੀ ਸੰਭਾਵਨਾ ਵੀ ਜਤਾਈ ਹੈ। ਆਮ ਤੌਰ ‘ਤੇ ਬਜਟ ਵਿਚ ਸਰਕਾਰ ਕੋਈ ਨਵਾਂ ਐਲਾਨ ਨਹੀਂ ਕਰਦੀ ਹੈ। ਅਟਕਲਾਂ ਹਨ ਕਿ ਕਰਦਾਤਿਆਂ ਅਤੇ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਸਰਕਾਰ ਵੱਡਾ ਕਦਮ ਚੁੱਕ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ਗਏ ਜੇਤਲੀ ਨੂੰ ਨਿਕਲਿਆ ਕੈਂਸਰ, ਬਜਟ ਪੇਸ਼ ਕਰਨ ‘ਤੇ ਭੰਬਲਭੂਸਾ ਬਰਕਰਾਰ