ਅਮਰੀਕਨ ਔਰਤ ਦਾ ਵੱਟਸਐਪ ‘ਤੇ ਹੋਇਆ ਤਲਾਕ


ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਵੱਟਸਐਪ ਦੇ ਜ਼ਰੀਏ ਤੁਸੀਂ ਚੈਟਿੰਗ,ਵੀਡੀਓ ਕਾਲਿੰਗ, ਵਾਇਸ ਕਾਲਿੰਗ ਸਮੇਤ ਡਾਟਾ ਸ਼ੇਅਰ ਹੁੰਦੇ ਸੁਣਿਆ ਹੋਵੇਗਾ। ਲੇਕਿਨ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਵੱਟਸਐਪ ਦੇ ਜ਼ਰੀਏ ਕਿਸੇ ਦਾ ਤਲਾਕ ਹੋ ਰਿਹਾ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਕਿੱਸਾ ਦੱਸ ਰਹੇ ਹਾਂ। ਜਿਸ ਵਿਚ ਵੱਟਸਐਪ ਦੇ ਜ਼ਰੀਏ ਤਲਾਕ ਲਿਆ ਗਿਆ ਹੈ। ਨਾਗਪੁਰ ਦੀ ਇੱਕ ਫੈਮਿਲੀ ਕੋਰਟ ਨੇ ਇੱਕ ਅਲੱਗ ਪ੍ਰੋਸੈਸ ਦੇ ਜ਼ਰੀਏ ਤਲਾਕ ਮਨਜ਼ੂਰ ਕਰ ਦਿੱਤਾ ਹੈ।

ਨਾਗਪੁਰ ਦੀ ਫੈਮਿਲੀ ਕੋਰਟ ਨੇ ਵੱਟਸਐਪ ਵੀਡੀਓ ਕਾਨਫਰੰਸਿੰਗ ਜ਼ਰੀਏ ਨਾਗਪੁਰ ਵਿਚ ਰਹਿ ਰਹੇ ਪਤੀ ਅਤੇ ਅਮਰੀਕਾ ਵਿਚ ਰਹਿ ਰਹੀ ਉਸ ਦੀ ਪਤਨੀ ਦਾ ਤਲਾਕ ਮਨਜ਼ੂਰ ਕਰ ਲਿਆ। ਕੋਰਟ ਸੁਣਵਾਈ ਦੌਰਾਨ ਪਤੀ ਕੋਰਟ ਵਿਚ ਅਤੇ ਪਤਨੀ ਅਮਰੀਕਾ ਵਿਚ ਵੱਟਸਐਪ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੌਜੂਦ ਸੀ। ਇਹ ਜੋੜਾ ਉਂਜ ਤਾਂ ਨਾਗਪੁਰ ਤੋਂ ਹੈ ਲੇਕਿਨ 2013 ਤੋਂ ਅਮਰੀਕਾ ਵਿਚ ਰਹਿ ਰਹੇ ਸੀ। ਇਸ ਤੋਂ ਬਾਅਦ 2017 ਤੋਂ ਦੋਵਾਂ ਦੇ ਵਿਚ ਪ੍ਰੇਸ਼ਾਨੀ ਸ਼ੁਰੂ ਹੋਈ। ਇਸ ਤੋਂ ਬਾਅਦ ਹੀ ਦੋਵੇਂ ਅਲੱਗ ਅਲੱਗ ਰਹਿਣ ਲੱਗੇ ਅਤੇ ਪਤੀ ਵਾਪਸ ਨਾਗਪੁਰ ਆ ਗਿਆ। ਇਸ ਤੋਂ ਬਾਅਦ ਪਤੀ ਨੇ ਨਾਗਪੁਰ ਦੀ ਫੈਮਿਲੀ ਕੋਰਟ ਵਿਚ ਤਲਾਕ ਲਈ ਅਰਜ਼ੀ ਦਿੱਤੀ।

ਦਰਅਸਲ, ਅਮਰੀਕਾ ਵਿਚ ਰਹਿ ਰਹੀ ਪਤਨੀ ਆਫ਼ਿਸ ਤੋਂ ਛੁੱਟੀਆਂ ਨਹੀਂ ਮਿਲਣ ਕਾਰਨ ਭਾਰਤ ਵਿਚ ਕੋਰਟ ਨਹੀਂ ਆ ਸਕੀ। ਕੋਰਟ ਨੇ ਦੋਵਾਂ ਨੂੰ ਤਲਾਕ ਦੇ ਲਈ ਪੱਤਰ ਭੇਜਿਆ। ਨਾਗਪੁਰ ਵਿਚ ਪਤੀ ਨੇ ਸਾਰੀ ਕਾਰਵਾਈ ਪੂਰੀ ਕੀਤੀ ਅਤੇ ਪਤਨੀ ਨੇ ਅਮਰੀਕਾ ਵਿਚ ਸਾਰੀ ਕਾਰਵਾਈ ਪੂਰੀ ਕਰਕੇ ਨਾਗਪੁਰ ਭੇਜ ਦਿੱਤਾ। ਇਸ ਤੋਂ ਬਾਅਦ ਕੋਰਟ ਨੇ ਸਾਰੇ ਦਸਤਾਵੇਜ਼ ਵੈਰੀਫਾਈ ਕੀਤੇ ਅਤੇ ਵੱਟਸਐਪ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਨ ਔਰਤ ਦਾ ਵੱਟਸਐਪ ‘ਤੇ ਹੋਇਆ ਤਲਾਕ