ਮੀਕਾ ਸਿੰਘ ‘ਤੇ ਲੱਗੇ ਗੰਭੀਰ ਇਲਜ਼ਾਮ, ਦੁਬਈ ‘ਚ ਗ੍ਰਿਫ਼ਤਾਰੀ

ਮੁੰਬਈ, 7 ਦਸੰਬਰ (ਏਜੰਸੀ) : ਮੀਕਾ ਸਿੰਘ ਇੱਕ ਵਾਰ ਫੇਰ ਸੁਰਖੀਆਂ ਵਿੱਚ ਛਾਏ ਹਨ, ਪਰ ਇਸ ਵਾਰ ਉਹ ਕਿਸੇ ਗਾਣੇ ਕਰਕੇ ਨਹੀਂ ਸਗੋਂ ਇਸ ਵਾਰ ਉਨ੍ਹਾਂ ਦਾ ਨਾਂ ਸੁਰਖੀਆਂ ‘ਚ ਆਇਆ ਹੈ ਵਿਵਾਦਾਂ ਕਰਕੇ। ਮੀਕਾ ਸਿੰਘ ਨੂੰ ਦੁਬਈ ‘ਚ ਹਿਰਾਸਤ ‘ਚ ਲਿਆ ਗਿਆ ਹੈ। ਉਸ ‘ਤੇ 17 ਸਾਲ ਦੀ ਨਾਬਾਲਗ ਬ੍ਰਾਜੀਲੀਅਨ ਕੁੜੀ ਨੂੰ ਅਸ਼ਲੀਲ ਤਸਵੀਰਾਂ ਭੇਜਣ ਦਾ ਇਲਜ਼ਾਮ ਹੈ। ਮੀਕਾ ਦੁਬਈ ‘ਚ ਇੱਕ ਸਟੇਜ ਸ਼ੋਅ ਲਈ ਗਏ ਸੀ। ਹਿਰਾਸਤ ਤੋਂ ਬਾਅਦ ਉਹ ਜ਼ਮਾਨਤ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬ੍ਰਾਜੀਲੀਅਨ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਮੀਕਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਉਸ ਨੂੰ ਦੁਬਈ ਦੇ ਮੁਰੱਕਾਬਾਤ ਪੁਲਿਸ ਸਟੇਸ਼ਨ ‘ਚ ਰੱਖਿਆ ਗਿਆ ਹੈ। ਮੀਕਾ ਦੀ ਗ੍ਰਿਫ਼ਤਾਰੀ ਸਵੇਰੇ 3 ਵਜੇ ਇੱਕ ਬਾਰ ਤੋਂ ਹੋਈ। ਮੀਕਾ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਮੀਕਾ 2006 ‘ਚ ਰਾਖੀ ਸਾਵੰਤ ਨੂੰ ਕਿੱਸ ਕਰਨ ਕਰਕੇ ਕਾਫੀ ਵਿਵਾਦਾਂ ‘ਚ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 2015 ‘ਚ ਦਿੱਲੀ ‘ਚ ਇੱਕ ਡਾਕਟਰ ‘ਤੇ ਹੱਥ ਚੁੱਕ ਦਿੱਤਾ ਸੀ। ਸਿਰਫ ਇੰਨਾ ਹੀ ਨਹੀਂ ਮੀਕਾ 2014 ‘ਚ ਹਿੱਟ ਐਂਡ ਰਨ ਕੇਸ ‘ਚ ਵੀ ਆ ਚੁੱਕੇ ਹਨ। ਹੁਣ ਮੀਕਾ ਨਾਲ ਜੁੜਿਆ ਇਹ ਵਿਵਾਦ ਕਦੋਂ ਤੇ ਕਿਵੇਂ ਹੱਲ ਹੁੰਦਾ ਹੈ, ਇਹ ਦੇਖਣਾ ਹੋਵੇਗਾ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)