ਫਿਲਪੀਨਜ਼ ਦੀ ਗ੍ਰੇਅ ਮਿਸ ਯੂਨੀਵਰਸ


ਬੈਂਕਾਕ, 17 ਦਸੰਬਰ (ਏਜੰਸੀ) : ਫਿਲਪੀਨਜ਼ ਦੀ ਕੈਟਰਿਓਨਾ ਗ੍ਰੇਅ (24) 2018 ਦੀ ਮਿਸ ਯੂਨੀਵਰਸ ਚੁਣੀ ਗਈ ਹੈ। ਬੈਂਕਾਕ ’ਚ ਸੋਮਵਾਰ ਨੂੰ ਮੁਕਾਬਲਿਆਂ ਮਗਰੋਂ ਗ੍ਰੇਅ ਨੂੰ ਮਿਸ ਯੂਨੀਵਰਸ ਦਾ ਖ਼ਿਤਾਬ ਮਿਲਿਆ। ਮੁਕਾਬਲੇ ’ਚ 93 ਹੋਰ ਮੁਲਕਾਂ ਦੀਆਂ ਮੁਟਿਆਰਾਂ ਨੇ ਹਿੱਸਾ ਲਿਆ ਸੀ। ਲਾਲ ਰੰਗ ਦੀ ਪੁਸ਼ਾਕ ’ਚ ਸਜੀ ਗ੍ਰੇਅ ਨੇ ਕਿਹਾ ਕਿ ਫਿਲਪੀਨਜ਼ ’ਚ ਜਵਾਲਾਮੁਖੀ ਤੋਂ ਉਸ ਨੂੰ ਪ੍ਰੇਰਣਾ ਮਿਲੀ। ਗਾਇਕਾ ਅਤੇ ਮਾਡਲ ਗ੍ਰੇਅ ਨੇ ਖ਼ਿਤਾਬ ਮਿਲਣ ਮਗਰੋਂ ਕਿਹਾ ਕਿ ਉਸ ਨੇ ਲਾਲ ਰੰਗ ਦੀ ਪੁਸ਼ਾਕ ਇਸ ਲਈ ਪਹਿਨੀ ਕਿਉਂਕਿ ਜਦੋਂ ਉਹ 13 ਵਰ੍ਹਿਆਂ ਦੀ ਸੀ ਤਾਂ ਉਸ ਦੀ ਮਾਂ ਨੇ ਮਿਸ ਯੂਨੀਵਰਸ ਦਾ ਖ਼ਿਤਾਬ ਲਾਲ ਪੁਸ਼ਾਕ ’ਚ ਪਹਿਨ ਕੇ ਜਿੱਤਣ ਦਾ ਸੁਫ਼ਨਾ ਦੇਖਿਆ ਸੀ।

ਜਦੋਂ ਉਸ ਨੇ 67ਵੀਂ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਤਾਂ ਉਸ ਦੀ ਮਾਂ ਖੁਸ਼ੀ ’ਚ ਹੰਝੂ ਵਹਾਉਣ ਲੱਗ ਪਈ। ਦੂਜੇ ਨੰਬਰ ’ਤੇ ਦੱਖਣੀ ਅਫ਼ਰੀਕਾ ਦੀ ਤਾਮਰਿਨ ਗ੍ਰੀਨ ਅਤੇ ਤੀਜੇ ਨੰਬਰ ’ਤੇ ਵੈਨੇਜ਼ੁਏਲਾ ਦੀ ਸਟੀਫ਼ਨੀ ਗੁਟੀਰੇਜ਼ ਰਹੀ। ਗ੍ਰੇਅ ਦਾ ਪਿਤਾ ਆਸਟਰੇਲਿਅਨ ਹੈ ਅਤੇ ਉਸ ਦਾ ਜਨਮ ਤੇ ਪਾਲਣ-ਪੋਸ਼ਣ ਕੇਅਰਨਸ (ਆਸਟਰੇਲੀਆ) ’ਚ ਹੋਇਆ। ਉਸ ਨੇ ਬੋਸਟਨ (ਅਮਰੀਕਾ) ਦੇ ਬਰਕਲੀ ਕਾਲਜ ਆਫ਼ ਮਿਊਜ਼ਿਕ ਤੋਂ ਪੜ੍ਹਾਈ ਪੂਰੀ ਕੀਤੀ। ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਡੁਟੇਰਟ ਦੇ ਦਫ਼ਤਰ ਨੇ ਗ੍ਰੇਅ ਨੂੰ ਮੁਬਾਰਕਬਾਦ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਫਿਲਪੀਨਜ਼ ਦੀ ਗ੍ਰੇਅ ਮਿਸ ਯੂਨੀਵਰਸ