ਪੀਸਾ ਦੇ ਝੁਕੇ ਮੀਨਾਰ ਨੂੰ ਸਿੱਧਾ ਕਰਨ ਵਿਚ ਜੁਟੇ ਹਨ ਇੰਜਨੀਅਰ


ਪੀਸਾ, 2 ਦਸੰਬਰ (ਏਜੰਸੀ) : ਪੀਸਾ ਦੇ ਝੁਕੇ ਹੋਏ ਮੀਨਾਰ ਨੂੰ ਇੰਜਨੀਅਰਿੰਗ ਰਾਹੀਂ ਸਿੱਧਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇੰਜਨੀਅਰਾਂ ਦੇ ਕਈ ਸਾਲਾਂ ਤੱਕ ਚੱਲੇ ਇਸ ਕਾਰਜ ਤੋਂ ਬਾਅਦ ਇਹ ਇਤਿਹਾਸਕ ਇਮਾਰਤ ਦਾ ਝੁਕਾਅ ਪਹਿਲਾਂ ਨਾਲੋਂ ਘਟਿਆ ਹੈ। ਹਰ ਸਾਲ ਇੱਥੇ ਆਉਣ ਵਾਲੇ ਲੱਖਾਂ ਸੈਲਾਨੀਆਂ ਲਈ 56 ਮੀਟਰ ਉੱਚਾ ਇਹ ਟਾਵਰ ਖਿੱਚ ਦਾ ਕੇਂਦਰ ਹੈ। ਸੰਨ 1173 ਵਿਚ ਇਸ ਮੀਨਾਰ ਦੇ ਨਿਰਮਾਣ ਸਮੇਂ ਹੀ ਇਹ ਕਾਫੀ ਝੁਕ ਗਿਆ ਸੀ, ਜਿਸਨੂੰ ਸੁਰੱਖਿਆ ਕਾਰਨਾਂ ਕਰਕੇ 1990 ਵਿਚ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਇਹ 15 ਫੁੱਟ ਤੱਕ ਝੁਕ ਗਈ ਸੀ।

ਪੀਸਾ ਦੀ ਇਮਾਰਤ ਦੀ ਦੇਖਭਾਲ ਕਰਨ ਵਾਲੀ ਓਪੀਏ ਦੇ ਤਕਨੀਕੀ ਨਿਰਦੇਸ਼ਕ ਸੇਲਾ ਨੇ ਕਿਹਾ,‘ਅਸੀਂ ਜਿਸ ਪਾਸਿਓਂ ਇਹ ਮੀਨਾਰ ਝੁਕ ਰਿਹਾ ਹੈ, ਉੱਥੇ ਕਈ ਜ਼ਮੀਨਦੋਜ਼ ਟਿਊਬਾਂ ਲਾਈਆਂ ਹਨ। ਅਸੀਂ ਸਾਵਧਾਨੀਪੂਰਵਕ ਢੰਗ ਨਾਲ ਖੁਦਾਈ ਕਰ ਕੇ ਮਿੱਟੀ ਹਟਾਈ ਹੈ। ਇਸ ਤਕਨੀਕ ਰਾਹੀਂ ਅਸੀਂ ਅੱਧਾ ਡਿਗਰੀ ਤੱਕ ਝੁਕਾਅ ਠੀਕ ਕਰ ਲਿਆ ਹੈ।’

ਪੀਸਾ ਯੂਨੀਵਰਸਿਟੀ ਦੇ ਇੰਜਨੀਅਰਿੰਗ ਦੇ ਲੈਕਚਰਰ ਨੁਨਜਿਆਂਤੇ ਸਕਵੇਗਲਿਆ ਪਿਛਲੇ 25 ਸਾਲਾਂ ਤੋਂ ਇਸ ਟਾਵਰ ਬਾਰੇ ਅਧਿਐਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2001 ਤੱਕ ਮੀਨਾਰ ਨੂੰ 41 ਸੈਂਟੀਮੀਟਰ ਤਕ ਸਿੱਧਾ ਕੀਤਾ ਗਿਆ ਸੀ ਅਤੇ ਬਾਅਦ ਵਿਚ ਇਸ ਨੂੰ ਚਾਰ ਸੈਂਟੀਮੀਟਰ ਤੱਕ ਹੋਰ ਸਿੱਧਾ ਕੀਤਾ ਗਿਆ। ਇਸ ਦੌਰਾਨ, ਸੇਲਾ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਟਾਵਰ ਕਦੇ ਵੀ ਪੂਰੀ ਤਰ੍ਹਾਂ ਸਿੱਧਾ ਨਹੀਂ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੀਸਾ ਦੇ ਝੁਕੇ ਮੀਨਾਰ ਨੂੰ ਸਿੱਧਾ ਕਰਨ ਵਿਚ ਜੁਟੇ ਹਨ ਇੰਜਨੀਅਰ