ਐਲਬਰਟਾ ਦੇ ਲੋਕਾਂ ਨੇ ਜਸਟਿਨ ਟਰੂਡੋ ਨੂੰ ਭੇਜੇ 6800 ਪੱਤਰ


ਐਲਬਰਟਾ, 11 ਦਸੰਬਰ (ਏਜੰਸੀ) : ਡ੍ਰੇਅਟਨ ਵੈਲੀ ਤੋਂ ਆਏ ਇੱਕ ਵਫ਼ਦ ਨੇ ਠੰਡ ਦੀ ਪ੍ਰਵਾਹ ਨਾ ਕਰਦਿਆਂ ਐਲਬਰਟਾ ‘ਚ ਤੇਲ ਕੀਮਤਾਂ ਦੇ ਸੰਕਟ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 6800 ਪੱਤਰ ਭੇਜੇ। ਇਹ ਪੱਤਰ ਐਲਬਰਟਾ ਵਿਧਾਨ ਸਭਾ ‘ਚ ਸੌਂਪੇ ਗਏ, ਜਿੱਥੋਂ ਇਹ ਪ੍ਰਧਾਨ ਮੰਤਰੀ ਦਫ਼ਤਰ ਲਈ ਭੇਜੇ ਜਾਣਗੇ। ਇਹ ਵਫ਼ਦ ਬੀਤੇ ਪੰਜ ਦਿਨਾਂ ਨੂੰ ਪੱਤਰ ਜੁਟਾਉਣ ‘ਚ ਲੱਗਾ ਹੋਇਆ ਹੈ ਤੇ ਉਨ•ਾਂ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਉਹ ਐਲਬਰਟਾ ‘ਚ ਤੇਲ ਦੀਆਂ ਘੱਟ ਕੀਮਤਾਂ ਕਾਰਨ ਪੈਂਦੇ ਮਾੜੇ ਪ੍ਰਭਾਵਾਂ ‘ਤੇ ਪ੍ਰਧਾਨ ਮੰਤਰੀ ਦਾ ਧਿਆਨ ਦਿਵਾਉਣ ‘ਚ ਕਾਮਯਾਬ ਰਹਿਣਗੇ।

ਵਫ਼ਦ ਨੇ ਐਨਰਜੀ ਮਨਿਸਟਰ ਮਾਰਗ ਮੈੱਕਕੁਐਗ-ਬੋਇਡ ਨੂੰ ਪੱਤਰ ਸੌਂਪੇ ਤੇ ਔਟਵਾ ਭੇਜਣ ਦੀ ਅਪੀਲ ਕੀਤੀ। ਇਸ ਵਫ਼ਦ ਦੇ ਆਗੂ ਟਿਮ ਕੈਮਰੌਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੱਤਰ ਸੌਂਪਣ ਪਿੱਛੇ ਉਨ•ਾਂ ਦਾ ਮਕਸਦ ਇਹ ਹੈ ਕਿ ਉਹ ਸਰਕਾਰ ਤੇ ਦੇਸ਼ ਦੇ ਬਾਕੀ ਹਿੱਸਿਆਂ ‘ਚ ਰਹਿੰਦੇ ਲੋਕਾਂ ਨੂੰ ਇਹ ਦਿਖਾ ਸਕਣ ਕਿ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਸਾਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਕੈਮਰੌਨ ਵੱਲੋਂ ਉਠਾਏ ਗਏ ਇਸ ਕਦਮ ‘ਚ ਉਸ ਦਾ ਸਾਥ ਸਥਾਨਕ ਸਨਅਤਕਾਰਾਂ ਨੇ ਵੀ ਦਿੱਤਾ। ਇਹ ਵਫ਼ਦ ਪਲਾਸਟਿਕ ਦੇ ਵੱਡੇ-ਵੱਡੇ ਲਿਫ਼ਾਫ਼ੇ ਭਰ ਕੇ ਵਿਧਾਨ ਸਭਾ ਪਹੁੰਚਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਲਬਰਟਾ ਦੇ ਲੋਕਾਂ ਨੇ ਜਸਟਿਨ ਟਰੂਡੋ ਨੂੰ ਭੇਜੇ 6800 ਪੱਤਰ