ਸ਼ਰੀਫ਼ ਨੂੰ ਇੱਕ ਹੋਰ ਮੁਕੱਦਮੇ ‘ਚ ਸੱਤ ਸਾਲ ਕੈਦ


ਇਸਲਾਮਾਬਾਦ, 24 ਦਸੰਬਰ (ਏਜੰਸੀ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਵਿੱਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸ਼ਰੀਫ਼ ਨੂੰ ਅਲ ਅਜੀਜ਼ਿਆ ਸਟੀਲ ਮਿੱਲ ਮਾਮਲੇ ਵਿੱਚ ਹੋਏ ਭ੍ਰਿਸ਼ਟਾਚਾਰ ਕੀਤੇ ਜਾਣ ਦਾ ਦੋਸ਼ੀ ਪਾਇਆ ਗਿਆ ਹੈ। ਜਵਾਬਦੇਹੀ ਅਦਾਲਤ-2 ਦੇ ਜੱਜ ਮੁਹੰਮਦ ਅਰਸ਼ਦ ਮਲਿਕ ਨੇ ਨਵਾਜ਼ ਸ਼ਰੀਫ਼ ਦੇ ਸਾਹਮਣੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਲੋੜੀਂਦੇ ਸਬੂਤ ਮੌਜੂਦ ਹਨ। ਅਦਾਲਤ ਨੇ ਸ਼ਰੀਫ਼ ਵਿਰੁੱਧ ਬਾਕੀ ਰਹਿੰਦੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਦਾ ਫੈਸਲਾ ਪਿਛਲੇ ਹਫ਼ਤੇ ਹੀ ਸੁਰੱਖਿਅਤ ਕਰ ਲਿਆ ਸੀ ਅਤੇ ਸੋਮਵਾਰ ਨੂੰ ਦੋਵੇਂ ਫੈਸਲੇ ਸੁਣਾਏ ਗਏ।

ਹਾਲਾਂਕਿ, ਅਦਾਲਤ ਨੇ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ ਵਿੱਚ ਨਵਾਜ਼ ਸ਼ਰੀਫ਼ ਵਿਰੁੱਧ ਕੋਈ ਕੇਸ ਨਾ ਬਣਦਾ ਹੋਣ ਦੀ ਗੱਲ ਕਹੀ ਹੈ। ਪਨਾਮਾ ਪੇਪਰਜ਼ ਦੇ ਖੁਲਾਸਿਆਂ ਤੋਂ ਬਾਅਦ ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਸ਼ਰੀਫ਼ (11 ਸਾਲ), ਉਨ੍ਹਾਂ ਦੀ ਧੀ ਮਰੀਅਮ (ਅੱਠ ਸਾਲ) ਅਤੇ ਜਵਾਈ ਸਾਬਕਾ ਕੈਪਟਨ ਮੁਹੰਮਦ ਸਫ਼ਦਰ (ਅੱਠ ਸਾਲ) ਨੂੰ ਦੋਸ਼ੀ ਐਲਾਨਿਆ ਸੀ ਤੇ ਸਜ਼ਾ ਸੁਣਾਈ ਸੀ। ਪਰ ਬੀਤੇ ਸਤੰਬਰ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਤਿੰਨਾਂ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ। ਸ਼ਰੀਫ਼ ਨੂੰ ਹੁਣ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਰੀਫ਼ ਨੂੰ ਇੱਕ ਹੋਰ ਮੁਕੱਦਮੇ ‘ਚ ਸੱਤ ਸਾਲ ਕੈਦ