ਸ਼ਰਾਬ ਪੀਕੇ ਗੱਡੀ ਚਲਾਉਣ ਵਾਲੇ ਨੂੰ ਹੋ ਸਕਦਾ ਹੈ ਦੇਸ ਨਿਕਾਲਾ

ਕੈਲਗਰੀ, (ਹਰਬੰਸ ਬੁੱਟਰ) : ਬੀਤੀ 18 ਦਸੰਬਰ ਦੀਰਾਤ ਤੋਂ ਬਾਦ ਕਨੇਡਾ ਦੇ ਟਰੈਫਿਕ ਨਿਯਮਾਂ ਵਿੱਚ ਵੱਡੀ ਤਬਦੀਲੀ ਆਈ ਹੈ। ਬਿੱਲ ਸੀ -46 ਦੇ ਅਧੀਨ ਸਰਾਬ ਪੀਕੇ ਗੱਡੀ ਚਲਾਉਣ ਦਾ ਦੋਸੀæ ਪਾਇਆ ਗਿਆ ਵਿਅਕਤੀ ਜਾਂ ਔਰਤ ਜੇਕਰ ਉਹ ਕਨੇਡੀਅਨ ਪੀ ਆਰ ਹੀ ਹੈ ਤਾਂ ਉਸ ਨੂੰ ਵਾਪਸ ਉਸਦੇ ਮੁਲਕ ਵੀ ਭੇਜਿਆ ਜਾ ਸਕਦਾ ਹੈ। ਹੁਣ ਨਵੇਂ ਨਿਯਮਾਂ ਤਹਿਤ ਜੇਕਰ ਪੁਲਸ ਵਾਲਾ ਤੁਹਾਨੂੰ ਸਰਾਬ ਦੇ ਟੈਸਟ ਲਈ ਯੰਤਰ ਵਿੱਚ ਫੂਕ ਮਾਰਨ ਨੂੰ ਕਹਿੰਦਾ ਹੈ ਤਾਂ ਤੁਸੀਂ ਉਸ ਨੂੰ ਇਨਕਾਰ ਨਹੀਂ ਕਰ ਸਕਦੇ,ਜੇਕਰ ਇਨਕਾਰ ਕੀਤਾ ਤਾਂ ਤੁਹਾਡੇ ਉੱਪਰ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਚਾਰਜ ਲੱਗ ਸਕਦੇ ਹਨ।

ਘੱਟੋ ਘੱਟ 1000 ਡਾਲਰ ਜੁਰਮਾਨਾ, 1 ਸਾਲ ਲਈ ਲਾਇਸੈਂਸ ਜਬਤ,5 ਤੋਂ 10 ਸਾਲ ਦੀ ਸਜਾ ਜਾਂ ਮੌਤ ਨਾਲ ਸਬੰਧਿਤ ਕੇਸਾਂ ਵਿੱਚ ਉਮਰਕੈਦ ਵੀ ਹੋ ਸਕਦੀ ਹੈ। ਰੇਸਾਂ ਲਾਉਂਦੇ ਗੱਡੀਆਂ ਭਜਾਉਂਦੇ ਮਚਲੇ ਡਰਾਈਵਰਾਂ ਨੂੰ ਵੀ ਨਵੇਂ ਨਿਯਮਾਂ ਤਹਿਤ ਹੁਣ ਸੌਖਾਲਿਆਂ ਕਾਬੂ ਕੀਤਾ ਸਕੇਗਾ। ਸਰਾਬ ਪੀਕੇ ਗੱਡੀ ਚਲਾਉਂਦੇ ਫੜੇ ਜਾਣ ਉਪਰੰਤ ਅਗਰ ਤੁਹਾਨੂੰ 6 ਮਹੀਨੇ ਤੋਂ ਵੱਧ ਦੀ ਸਜਾ ਹੋ ਜਾਂਦੀ ਹੈ ਤਾਂ ਸਜਾ ਭੋਗਣ ਉਪਰੰਤ ਤੁਹਾਨੂੰ ਵਾਪਿਸ ਤੁਹਾਡੇ ਮੁਲਕ ਵੀ ਭੇਜਿਆ ਜਾ ਸਕਦਾ ਹੈ।

ਮਦਰ ਅਗੇਂਸਟ ਡਰੰਕ ਡਰਾਈਵ(MADD) ਨਾਂ ਦੀ ਸੰਸਥਾ ਨੇ ਇਹਨਾਂ ਨਵੇਂ ਨਿਯਮਾਂ ਦਾ ਸਵਾਗਤ ਕੀਤਾ ਹੈ ਜਦੋਂ ਕਿ ਕੁੱਝ ਕੁ ਸੰਸਥਾਵਾਂ ਇਹਨਾਂ ਨਵੇਂ ਨਿਯਮਾਂ ਦਾ ਵਿਰੋਧ ਵੀ ਕਰ ਰਹੀਆਂ ਹਨ ਕਿ ਅਜਿਹਾ ਹੋਣ ਨਾਲ ਪੁਲਿਸ ਦੀਆਂ ਮਨਮਰਜੀਆਂ ਵਧ ਸਕਦੀਆਂ ਹਨ ਅਤੇ ਉਹ ਭੇਦਭਾਵ ਤਹਿਤ ਰੰਗ ਨਸਲ ਦੇ ਅਧਾਰ ਉੱਪਰ ਪਰਵਾਸੀ ਲੋਕਾਂ ਨੂੰ ਤੰਗ ਪਰਸਾਨ ਕਰ ਸਕਦੇ ਹਨ। ਹਰ ਸਾਲ ਨਿੱਤ ਦਿਨ ਵਧ ਰਹੇ ਸੜਕ ਹਾਦਸਿਆਂ ਕਾਰਣ ਸਾਹਮਣੇ ਆਈ ਜਾਂਚ ਉਪਰੰਤ ਸਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਸੀ । ਕਨੇਡਾ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕਨੇਡਾ ਸਰਕਾਰ ਵੱਲੋਂ ਚੁੱਕੇ ਇਹਨਾ ਕਦਮਾਂ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)