ਵਿਵਾਦਤ ਬਿਆਨ ਕਾਰਨ ਨਸੀਰੂਦੀਨ ਖ਼ਿਲਾਫ਼ ਸ਼ਿਕਾਇਤ ਦਰਜ


ਨਵੀਂ ਦਿੱਲੀ, 26 ਦਸੰਬਰ (ਏਜੰਸੀ) : ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿਚ ਹਿੰਸਾ ਦੇ ਮਾਮਲੇ ਵਿਚ ਅਦਾਕਾਰ ਨਸੀਰੂਦੀਨ ਸ਼ਾਹ ਵਲੋਂ ਦਿੱਤਾ ਵਿਵਾਦਤ ਬਿਆਨ ਗਰਮਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਦਿੱਲੀ ਦੇ ਵਿਵੇਕ ਵਿਹਾਰ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਗਈ। ਨਸੀਰੂਦੀਨ ਖ਼ਿਲਾਫ਼ ਇਹ ਸ਼ਿਕਾਇਤ ਦਿੱਲੀ ਵਿਚ ਐਨਜੀਓ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਤੇ ਸਮਾਜਕ ਕਾਰਕੁਨ ਜਤਿੰਦਰ ਸਿੰਘ ਸ਼ੰਟੀ ਨੇ ਕੀਤੀ ਹੈ। ਸ਼ੰਟੀ ਨੇ ਸ਼ਿਕਾਇਤ ਵਿਚ ਕਿਹਾ ਕਿ ਨਸੀਰੂਦੀਨ ਦੀਆਂ ਟਿੱਪਣੀਆਂ ਕਿ ਉਹ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਅਪਣੇ ਬੱਚਿਆਂ ਪ੍ਰਤੀ ਵੀ ਚਿੰਤਾ ਹੈ, ਰਾਸ਼ਟਰ ਵਿਰੋਧੀ ਹਨ। ਸ਼ੰਟੀ ਨੇ ਕਿਹਾ ਕਿ ਇਹ ਉਹ ਦੇਸ਼ ਹੈ ਜਿਸ ਨੇ ਆਦਾਕਾਰ ਨੂੰ ਸ਼ੋਹਰਤ, ਪੈਸਾ ਤੇ ਪ੍ਰਸਿੱਧੀ ਦਿੱਤੀ।

ਸ਼ੰਟੀ ਨੇ ਕਿਹਾ ਕਿ ਇਹ ਭਾਰਤੀਆਂ ਦਾ ਉਨ੍ਹਾਂ ਤੇ ਉਨ੍ਹਾਂ ਦੀ ਅਦਾਕਾਰੀ ਪ੍ਰਤੀ ਪਿਆਰ ਹੀ ਸੀ, ਜਿਸ ਦੀ ਬਦੌਲਤ ਅਦਾਕਾਰ ਨੇ ਵਕਾਰੀ ਸਨਮਾਨ ਪਦਮ ਭੂਸ਼ਣ, ਪਦਮ ਸ੍ਰੀ ਤੇ ਤਿੰਨ ਨੈਸ਼ਨਲ ਫ਼ਿਲਮ ਪੁਰਸਕਾਰ ਭਾਰਤ ਸਰਕਾਰ ਤੋਂ ਮਿਲੇ। ਉਨ੍ਹਾਂ ਕਿਹਾ ਕਿ ਭਾਵੇਂ ਅਦਾਕਾਰ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਇਨ੍ਹਾਂ ਦੀ ਦੁਰਵਰਤੋਂ ਕਰੇ। ਸ਼ੰਟੀ ਨੇ ਕਿਹਾ ਕਿ ਅਦਾਕਾਰ ਵਲੋਂ ਦਿੱਤੇ ਬਿਆਨ ਦੇ ਕਾਰਨ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੇ ਘੱਟ ਗਿਣਤੀਆਂ ਸਬੰਧੀ ਟਿੱਪਣੀਆਂ ਕੀਤੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਵਾਦਤ ਬਿਆਨ ਕਾਰਨ ਨਸੀਰੂਦੀਨ ਖ਼ਿਲਾਫ਼ ਸ਼ਿਕਾਇਤ ਦਰਜ