ਵਿਦੇਸ਼ ਮੰਤਰਾਲਾ ਜਾਰੀ ਕਰੇਗਾ ਚਿੱਪ ਵਾਲਾ ਈ-ਪਾਸਪੋਰਟ


ਨਵੀਂ ਦਿੱਲੀ, 28 ਦਸੰਬਰ (ਏਜੰਸੀ) : ਹੁਣ ਲਾਇਸੈਂਸ ਦੀ ਤਰ੍ਹਾਂ ਪਾਸਪੋਰਟ ਵਿਚ ਵੀ ਚਿੱਪ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਛੇਤੀ ਵਿਦੇਸ਼ ਮੰਤਰਾਲਾ ਚਿੱਪ ਵਾਲੇ ਈ-ਪਾਸਪੋਰਟ ਕਰਨ ਜਾ ਰਿਹਾ ਹੈ। ਇਸ ਪਾਸਪੋਰਟ ਵਿਚ ਅਡਵਾਂਸਡ ਸਕਿਓਰਿਟੀ ਫੀਚਰਸ ਹੋਣਗੇ ਅਤੇ ਨਾਲ ਹੀ ਇਸ ਪਾਸਪੋਰਟ ਦੀ ਪ੍ਰਿੰਟਿੰਗ ਤੇ ਪੇਪਰ ਕਵਾਲਿਟੀ ਵੀ ਵਧੀਆ ਹੋਵੇਗੀ। ਈ-ਪਾਸਪੋਰਟਸ ਦੀ ਮੈਨੂਫੈਕਚਰਿੰਗ ਨਾਸਿਕ ਦੀ ਇੰਡੀਅਨ ਸਕਿਓਰਿਟੀ ਪ੍ਰੈਸ ਵਿਚ ਹੋਵੇਗੀ। ਇਸ ਦੇ ਲਈ ਇੰਡੀਅਨ ਸਕਿਓਰਿਟੀ ਪ੍ਰੈਸ ਨੂੰ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਦੁਆਰਾ ਖਾਂਚਾ ਅਤੇ ਆਪਰੇਟਿੰਗ ਸਿਸਟਮ ਲੈਣ ਦੇ ਲਈ ਟੈਂਡਰ ਲੈਣ ਦੀ ਆਗਿਆ ਦਿੱਤੀ ਗਈ ਹੈ। ਇਸ ਪ੍ਰਕਿਰਿਆ ਦੇ ਪੂਰਾ ਹੁੰਦੇ ਹੀ ਈ-ਪਾਸਪੋਰਟ ਬਣਾਏ ਜਾਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਈ-ਪਾਸਪੋਰਟ ਵਿਚ ਲੱਗੀ ਇਸ ਚਿੱਪ ਵਿਚ ਆਪ ਨੂੰ ਸਾਰੀ ਡਿਟੇਲਸ, ਬਾਇਓਮੈਟ੍ਰਿਕ ਡਾਟਾ ਅਤੇ ਡਿਜ਼ੀਟਲ ਸਾਈਨ ਸਟੋਰ ਕੀਤੇ ਜਾਣਗੇ। ਇਲੈਕਟਰਾਨਿਕ ਚਿੱਪ ਲੱਗਿਆ ਇਹ ਈ-ਪਾਸਪੋਰਟ ਆਪ ਦੇ ਪੁਰਾਣੇ ਪਾਸਪੋਰਟ ਦੀ ਜਗ੍ਹਾ ਲੈਣ ਵਾਲਾ ਹੈ। ਜੇਕਰ ਕੋਈ ਇਸ ਚਿੱਪ ਦੇ ਨਾਲ ਛੇੜਛਾੜ ਕਰੇਗਾ ਤਾਂ ਪਾਸਪੋਰਟ ਸੇਵਾ ਸਿਸਟਮ ਨੂੰ ਇਸ ਗੱਲ ਦਾ ਪਤਾ ਚਲ ਜਾਵੇਗਾ। ਇਸ ਚਿੱਪ ਵਿਚ ਜਾਣਕਾਰੀ ਇਸ ਤਰ੍ਹਾਂ ਸਟੋਰ ਹੋਵੇਗੀ ਕਿ ਬਗੈਰ ਪਾਸਪੋਰਟ ਨੂੰ ਅਪਣੇ ਕੋਲ ਰੱਖੇ ਇਸ ਚਿੱਪ ਨੂੰ ਪੜ੍ਹਿਆ ਨਹੀਂ ਜਾ ਸਕੇਗਾ। ਇਸ ਦੇ ਨਾਲ ਹੀ ਵਿਦੇਸ਼ ਵਿਚ ਮੌਜੂਦ ਦੇਸ਼ ਦੀ ਸਾਰੀ ਅੰਬੈਸੀਆਂ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾਵੇਗਾ। ਫਿਲਹਾਲ ਅਮਰੀਕਾ ਅਤੇ ਬ੍ਰਿਟੇਨ ਵਿਚ ਭਾਰਤੀ ਦੂਤਘਰਾਂ ਅਤੇ ਕੌਂਸਲੇਟਸ ਨੂੰ ਇਸ ਨਾਲ ਜੋੜਿਆ ਜਾ ਚੁੱਕਾ ਹੈ।

ਪਾਸਪੋਰਟ ਦੀ ਅਰਜ਼ੀਆਂ ਮਿਲਣ ਤੋਂ ਬਾਅਦ ਪਾਸਪੋਰਟ ਅਥਾਰਿਟੀ ਆਫ਼ ਇੰਡੀਆ ਅਪਣੇ ਵੱਲੋਂ ਜ਼ਰੂਰੀ ਜਾਂਚ ਕਰਨ ਤੋਂ ਬਾਅਦ ਪਾਸਪੋਰਟ ਜਾਰੀ ਕਰੇਗੀ। ਵਿਦੇਸ਼ ਵਿਚ ਭਾਰਤੀ ਦੂਤਘਰਾਂ ਅਤੇ ਕੌਂਸਲੇਟਸ ਵਿਚ ਪਾਸਪੋਰਟ ਜਾਰੀ ਕਰਨ ਦੇ ਜਿਹੜੇ ਮਾਮਲਿਆਂ ਵਿਚ ਪੁਲਿਸ ਜਾਂਚ ਦੀ ਜ਼ਰੂਰਤ ਨਹੀਂ ਹੈ। ਸੱਤ ਦਿਨਾਂ ਦੇ ਅੰਦਰ ਤਤਕਾਲ ਆਧਾਰ ‘ਤੇ ਨਵੇਂ ਪਾਸਪੋਰਟ ਜਾਰੀ ਕੀਤੇ ਜਾਣਗੇ ਅਤੇ ਪੁਰਾਣੇ ਪਾਸਪੋਰਟ ਨੂੰ ਮੁੜ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਇਨ੍ਹਾਂ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਮੌਜੂਦ ਹਨ ਈ-ਪਾਸਪੋਰਟ ਦਾ ਸਿਸਟਮ। ਅਮਰੀਕਾ, ਇਟਲੀ, ਜਰਮਨੀ, ਜਾਪਾਨ, ਯੂਰਪੀ ਦੇਸ਼, ਹਾਂਗਕਾਂਗ, ਇੰਡੋਨੇਸ਼ੀਆ ਸਮੇਤ ਦੁਨੀਆ ਦੇ ਤਕਰੀਬਨ 86 ਦੇਸ਼ਾਂ ਵਿਚ ਈ ਪਾਸਪੋਰਟ ਚਲਨ ਵਿਚ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਿਚ ਪਾਕਿਸਤਾਨ ਵੀ ਸ਼ਾਮਲ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਦੇਸ਼ ਮੰਤਰਾਲਾ ਜਾਰੀ ਕਰੇਗਾ ਚਿੱਪ ਵਾਲਾ ਈ-ਪਾਸਪੋਰਟ