ਭਾਰਤ ਹਵਾਲੇ ਕੀਤਾ ਜਾਵੇਗਾ ਵਿਜੈ ਮਾਲਿਆ, ਯੂਕੇ ਵੱਲੋਂ ਹਰੀ ਝੰਡੀ


ਲੰਡਨ, 10 ਦਸੰਬਰ (ਏਜੰਸੀ) : ਭਾਰਤ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਦੀਆਂ ਮੁਸ਼ਕਿਲਾਂ ਖਾਸੀਆਂ ਵਧ ਗਈਆਂ ਹਨ ਕਿਉਂਕਿ ਬ੍ਰਿਟੇਨ ਦੀ ਅਦਾਲਤ ਨੇ ਮਾਲੀਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਜਾਰੀ ਦਿੱਤੇ ਹਨ। 17 ਬੈਂਕਾਂ ਦੇ 9,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ ਵਾਪਸ ਕਰਨ ਤੋਂ ਮੁੱਕਰਦਿਆਂ ਵਿਜੈ ਮਾਲਿਆ ਮਾਰਚ 2016 ਦੌਰਾਨ ਯੂਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਉਸ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਪਿਛਲੇ ਦਿਨੀਂ ਅਗਸਤਾ ਵੇਸਟਲੈਂਡ ਘਪਲੇ ਦੇ ਮੁਲਜ਼ਮ ਤੇ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੂੰ ਦੁਬਈ ਜੇਲ੍ਹ ਤੋਂ ਭਾਰਤ ਲਿਆਂਦਾ ਗਿਆ ਸੀ।

ਇਸ ਤੋਂ ਅਗਲੇ ਹੀ ਦਿਨ ਮਾਲਿਆ ਨੇ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਪਰ ਹੁਣ ਇੰਗਲੈਂਡ ਦੀ ਅਦਾਲਤ ਨੇ ਮਾਲਿਆ ਦੇ ਭਾਰਤ ਨਾਲ ਲੁਕਣ-ਮੀਟੀ ਦੀ ਖੇਡ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ, ਮਾਲਿਆ ਅਦਾਲਤ ਦੇ ਇਸ ਫੈਸਲੇ ਵਿਰੁੱਧ 40 ਦਿਨਾਂ ਦੇ ਅੰਦਰ-ਅੰਦਰ ਅਪੀਲ ਕਰ ਸਕਦਾ ਹੈ। ਉੱਧਰ, ਵਿਜੈ ਮਾਲਿਆ ਦੀ ਭਾਰਤ ਸਪੁਰਦਗੀ ਦੇ ਮੱਦੇਨਜ਼ਰ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਮਾਲਿਆ ਲਈ ਉੱਚ ਸੁਰੱਖਿਆ ਵਾਲੀ ਬੈਰਕ ਤਿਆਰ ਕੀਤੀ ਹੈ, ਜਿਸ ਦੀ ਵੀਡੀਓ ਵੀ ਬਰਤਾਨਵੀ ਅਦਾਲਤ ਨੇ ਤਲਬ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸੇ ਕੈਦਖਾਨੇ ਵਿੱਚ ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਰੱਖਿਆ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ਹਵਾਲੇ ਕੀਤਾ ਜਾਵੇਗਾ ਵਿਜੈ ਮਾਲਿਆ, ਯੂਕੇ ਵੱਲੋਂ ਹਰੀ ਝੰਡੀ