ਭਾਜਪਾ ਨੇ ਮੁੜ ਮੋਦੀ ਨੇ ਐਲਾਨਿਆ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ


ਮੁੰਬਈ, 19 ਦਸੰਬਰ (ਏਜੰਸੀ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਇਸ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ‘ਚ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ। ‘ਸਰਜਿੰਗ ਇੰਡੀਆ ਰਿਪਬਲਿਕ ਟੀਵੀ’ ਸੰਮੇਲਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਆਗ਼ਾਮੀ ਚੋਣਾਂ ‘ਚ ਭਾਜਪਾ ਦੀ ਅਗਵਾਈ ਬਦਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਐਨਡੀਏ ਤੇ ਭਾਜਪਾ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਨਰਿੰਦਰ ਮੋਦੀ ਦੀ ਆਗਵਾਈ ‘ਚ ਹੀ ਲੜੀਆਂ ਜਾਣਗੀਆਂ ਤੇ ਅਸੀਂ ਇਸ ‘ਚ ਵੱਡੀ ਜਿੱਤ ਵੀ ਪ੍ਰਾਪਤ ਕਰਾਂਗੇ। ਉਨ੍ਹਾਂ ਪੱਤਰਕਾਰਾਂ ਨੂੰ ਹੀ ਸਵਾਲ ਕਰਦਿਆਂ ਕਿਹਾ ਕਿ 2014 ‘ਚ ਮਹਿਜ਼ ਛੇ ਸੂਬਿਆਂ ‘ਚ ਭਾਜਪਾ ਦੀ ਸਰਕਾਰ ਸੀ ਤੇ ਇਸ ਸਮੇਂ 16 ਸੂਬਿਆਂ ‘ਚ ਸਾਡੀ ਪਾਰਟੀ ਦੀਆਂ ਸਰਕਾਰਾਂ ਹਨ।

ਇਨ੍ਹਾਂ ਤੱਥਾਂ ਨੂੰ ਦੇਖ ਕੇ ਕੀ ਕਿਹਾ ਜਾ ਸਕਦਾ ਹੈ ਕਿ ਕਿਸ ਦੀ ਜਿੱਤ ਹੋਵੇਗੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮਹਾਂਰਾਸ਼ਟਰ ‘ਚ ਕਿਸਾਨਾਂ ਦੇ ਆਗੂ ਤੇ ਬਸੰਤਰਾਓ ਨਾਇਕ ਸ਼ਤੀ ਸਵਾਵਲੰਬਨ ਮਿਸ਼ਨ ਦੇ ਚੇਅਰਮੈਨ ਕਿਸ਼ੋਰੀ ਤਿਵਾਰੀ ਨੇ ਰਾਜਸਥਾਨ ਸਵੈਸੇਵਕ ਸੰਘਅ ਦੇ ਮੁਖੀ ਮੋਹਨ ਭਗਵੰਤ ਤੇ ਜਨਰਲ ਸਕੱਤਰ ਸੁਰੇਸ਼ ਜੋਸ਼ੀ ਨੂੰ ਇੱਕ ਪੱਤਰ ਲਿਖਿਆ ਸੀ ਕਿ ਜੇਕਰ ਭਾਜਪਾ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ‘ਚ ਜਿੱਤ ਦਰਜ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੀ ਥਾਂ ਨਿਤਿਨ ਗਡਕਰੀ ਦੀ ਚੋਣ ਕਰਨੀ ਚਾਹੀਦੀ ਹੈ ਤੇ ਅਜਿਹੇ ਸਮੇਂ ਅਮਿਤ ਸ਼ਾਹ ਦੀ ਆਈ ਇਹ ਟਿੱਪਣੀ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਸੂਬਾ ਤੇ ਕੇਂਦਰੀ ਚੋਣਾਂ ਵੱਖਰੇ ਮੁੱਦਿਆਂ ‘ਤੇ ਲੜੀਆਂ ਗਈਆਂ ਸਨ ਤੇ 2019 ਦੀਆਂ ਲੋਕ ਸਭਾ ਚੋਣਾਂ ਭਾਰਤ ਪੱਧਰੀ ਰੁਝਾਨ ਨੂੰ ਦੇਖ ਕੇ ਲੜੀਆਂ ਜਾਣਗੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਜਪਾ ਨੇ ਮੁੜ ਮੋਦੀ ਨੇ ਐਲਾਨਿਆ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ