ਪੋਰਨ ਸਟਾਰ ਦੀ ਇੱਛਾ ਦੇ ਵਿਰੁੱਧ ਵਕੀਲ ਨੇ ਕੀਤਾ ਸੀ ਰਾਸ਼ਟਰਪਤੀ ਟਰੰਪ ‘ਤੇ ਮਾਣਹਾਨੀ ਦਾ ਮੁਕੱਦਮਾ


ਨਿਊਯਾਰਕ, 30 ਨਵੰਬਰ (ਏਜੰਸੀ) : ਅਮਰੀਕੀ ਪੋਰਨ ਸਟਾਰ ਸਟੌਰਮੀ ਡੈਨੀਅਲਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ‘ਤੇ ਮਾਣਹਾਨੀ ਦਾ ਮੁਕੱਦਮਾ ਉਨ੍ਹਾਂ ਦੀ Îਇੱਛਾ ਦੇ ਵਿਰੁੱਧ ਦਾਇਰ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਦੇ ਲਈ ਅਪਣੇ ਵਕੀਲ ਮਾਈਕਲ ਅਵਨੇਤੀ ਨੂੰ ਜ਼ਿੰਮੇਵਾਰ ਦੱਸਿਆ ਹੈ। ਡੈਨੀਅਲਸ ਨੇ ਇਸ ਸਾਲ ਜਨਵਰੀ ਵਿਚ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਟਰੰਪ ਨਾਲ ਉਨ੍ਹਾਂ ਦੇ ਰਿਸ਼ਤੇ ਰਹੇ ਸੀ। ਡੈਨੀਅਲਸ ਦਾ ਕਹਿਣਾ ਸੀ ਕਿ ਇਸ ਸਬੰਧ ਵਿਚ ਮੂੰਹ ਬੰਦ ਰੱਖਣ ਦੇ ਲਈ ਟਰੰਪ ਦੇ ਵਕੀਲ ਮਾਈਕਲ ਕੋਹੇਨ ਨੇ ਉਨ੍ਹਾਂ ਨਾਲ ਇੱਕ ਕਰਾਰ ਵੀ ਕੀਤਾ ਸੀ।

ਸਥਾਨਕ ਅਖ਼ਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਡੈਨੀਅਲਸ ਨੇ ਅਪਣੇ ਵਕੀਲ ਅਵਨੇਤੀ ‘ਤੇ ਬਗੈਰ ਉਨ੍ਹਾਂ ਦੀ ਆਗਿਆ ਦੇ ਬਿਆਨ ਦੇਣ ਅਤੇ ਮੁਕੱਦਮਾ ਲੜਨ ਦੇ ਲਈ ਲੋਕਾਂ ਕੋਲੋਂ ਪੈਸੇ ਜੁਟਾਉਣ ਦਾ ਦੋਸ਼ ਵੀ ਲਗਾਇਆ ਹੈ। ਅਵਨੇਤੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅਵਨੇਤੀ ਨੂੰ ਇਸ ਮਹੀਨੇ ਲਾਸ ਏਂਜਲਸ ਵਿਚ ਘਰੇਲੂ ਹਿੰਸਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਵਨੇਤੀ ਨੇ ਇਸ ਸਾਲ ਡੈਨੀਅਲਸ ਵਲੋਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਵਕੀਲ ਕੋਹੇਨ ਦੇ ਖ਼ਿਲਾਫ਼ ਤਿੰਨ ਮੁਕੱਦਮੇ ਦਾਇਰ ਕੀਤੇ ਸਨ। ਇਨ੍ਹਾਂ ਵਿਚੋਂ ਇੱਕ ਨੂੰ ਪਿਛਲੇ ਮਹੀਨੇ ਫੈਡਰਲ ਜੱਜ ਨੇ ਰੱਦ ਕਰ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੋਰਨ ਸਟਾਰ ਦੀ ਇੱਛਾ ਦੇ ਵਿਰੁੱਧ ਵਕੀਲ ਨੇ ਕੀਤਾ ਸੀ ਰਾਸ਼ਟਰਪਤੀ ਟਰੰਪ ‘ਤੇ ਮਾਣਹਾਨੀ ਦਾ ਮੁਕੱਦਮਾ