‘ਕੈਨੇਡਾ ਲਈ ਅੱਤਿਵਾਦ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਸਾਈਬਰ ਹਮਲੇ’


ਟੋਰਾਂਟੋ, 5 ਦਸੰਬਰ (ਏਜੰਸੀ) : ਦੇਸ਼ ਦੇ ਖ਼ੂਫ਼ੀਆ ਵਿਭਾਗ ਦੇ ਮੁਖੀ ਡੇਵਿਡ ਵਿਗਨਿਓਲਟ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੂਜੇ ਦੇਸ਼ਾਂ ਵੱਲੋਂ ਸਾਈਬਰ ਹਮਲਿਆਂ ਰਾਹੀਂ ਕੀਤੀ ਜਾਂਦੀ ਜਾਸੂਸੀ ਕੈਨੇਡਾ ਲਈ ਅੱਤਿਵਾਦੀ ਹਮਲਿਆਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਅਤੇ ਚੁਣੌਤੀਪੂਰਨ ਹੈ। ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ ਦੇ ਮੁਖੀ ਨੇ ਇੱਕ ਜਨਤਕ ਸਪੀਚ ਦੌਰਾਨ ਕਿਹਾ ਕਿ ਵਿਰੋਧੀ ਤਾਕਤਾਂ ਦੀਆਂ ਅਜਿਹੀਆਂ ਗਤੀਵਿਧੀਆਂ ਦੇਸ਼ ਦੀ ਲੋਕਤੰਤ੍ਰਿਕ ਪ੍ਰਣਾਲੀ ਅਤੇ ਸੰਸਥਾਵਾਂ ‘ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ। ਨਾਲ ਹੀ ਉਨ•ਾਂ ਕਿਹਾ ਕਿ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਪੱਧਰ, ਰਫ਼ਤਾਰ, ਦਾਇਰਾ ਅਤੇ ਪ੍ਰਭਾਵ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ ਅਤੇ ਇਹ ਸਭ ਇੰਟਰਨੈੱਟ, ਸੋਸ਼ਲ ਮੀਡੀਆ ਪਲੇਟਫ਼ਾਰਮ ਅਤੇ ਸਸਤੀਆਂ ਦਰਾਂ ‘ਤੇ ਮਿਲਦੇ ਸਾਈਬਰ ਟੂਲਜ਼ ਕਰਕੇ ਹੋ ਰਿਹਾ ਹੈ।

ਅੱਤਿਵਾਦ ਦੇ ਪਸਾਰ ਨੂੰ ਰੋਕਣ ਲਈ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਅਸੀਂ ਇਸ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਆਪਣੇ ਸੰਬੋਧਨ ‘ਚ ਉਨ•ਾਂ ਕਿਹਾ ਕਿ ਦੇਸ਼ ਲਈ ਪੈਦਾ ਹੋਣ ਵਾਲਾ ਹਰ ਖ਼ਤਰਾ ਛੋਟਾ ਨਹੀਂ ਹੁੰਦਾ ਪਰ ਵਿਦੇਸ਼ੀ ਦਖ਼ਲਅੰਦਾਜ਼ੀ, ਸਾਈਬਰ ਹਮਲੇ ਜਾਂ ਜਾਸੂਸੀ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਸਕਦੇ ਹਨ, ਕਿਉਂਕਿ ਇਨ•ਾਂ ਰਾਹੀਂ ਦੂਜੇ ਦੇਸ਼ ਤੁਹਾਡੇ ਦੇਸ਼ ਦੀ ਸਿਆਸੀ, ਵਿੱਤੀ, ਵਪਾਰਕ, ਫ਼ੌਜ ਜਾਂ ਹੋਰ ਕਈ ਤਰ•ਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਅਜਿਹੀ ਜਾਣਕਾਰੀ ਦੀ ਦੁਰਵਰਤੋਂ ਕਰਕੇ ਦੇਸ਼ ਦਾ ਕਿਸੇ ਵੀ ਪੱਧਰ ‘ਤੇ ਨੁਕਸਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੀਐਸਆਈਐਸ ਨੇ ਇੱਕ ਇਹ ਵੀ ਰੁਝਾਨ ਦੇਖਿਆ ਕਿ ਸੂਬਿਆਂ ਵੱਲੋਂ ਜਾਸੂਸੀ ਏਜੰਸੀਆਂ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ, ਜਿਸ ‘ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਕਲੀਨ ਟੈਕਨਾਲੌਜੀ ਅਤੇ ਫ਼ਿਫ਼ਥ ਜਨਰੇਸ਼ਨ ਮੋਬਾਈਲ ਨੈਟਵਰਕ ਅਹਿਮ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਕੈਨੇਡਾ ਲਈ ਅੱਤਿਵਾਦ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਸਾਈਬਰ ਹਮਲੇ’