ਇਮਰਾਨ ਖਾਨ ਨੇ ਪੀਐਮ ਹਾਊਸ ਨੂੰ ਬਣਾਇਆ ਯੂਨੀਵਰਸਿਟੀ


ਇਸਲਾਮਾਬਾਦ, 22 ਦਸੰਬਰ (ਏਜੰਸੀ) : ਸਰਕਾਰੀ ਇਮਾਰਤਾਂ ਨੂੰ ਜਨਤਾ ਦੇ ਇਸਤੇਮਾਲ ਦੇ ਲਈ ਖੋਲ੍ਹਣ ਦੇ ਅਪਣੇ ਚੁਣਾਵੀ ਵਾਅਦੇ ਦੇ ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਆਲੀਸ਼ਾਨ ਪੀਐਮ ਹਾਊਸ ਵਿਚ ਇੱਕ ਨੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਨੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਇਸਲਾਮਾਬਾਦ ਨੈਸ਼ਨਲ ਯੂਨੀਵਰਸਿਟੀ ਦੀ ਸਥਾਪਨਾ ਪੀਐਮ ਹਾਊਸ ਵਿਚ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਸੱਤਾ ਵਿਚ ਆਉਣ ਤੋਂ ਬਾਅਦ ਇਮਰਾਨ ਨੇ ਕਿਹਾ ਸੀ ਕਿ ਉਹ ਪੀਐਮ ਹਾਊਸ ਵਿਚ ਨਹੀਂ ਰਹਿਣਗੇ ਅਤੇ ਅਪਣੇ ਸੈਨਿਕ ਸਕੱਤਰ ਦੇ ਤਿੰਨ ਬੈਡਰੂਮ ਵਾਲੇ ਮਕਾਨ ਵਿਚ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਮੁਹਿੰਮ ਦੇ ਤਹਿਤ ਗਵਰਨਰ ਵੀ, ਗਵਰਨਰ ਹਾਊਸ ਵਿਚ ਨਹੀਂ ਰਹਿਣਗੇ। ਰਿਪੋਰਟ ਮੁਤਾਬਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਪੀਐਮ ਹਾਊਸ ਵਿਚ ਯੂਨੀਵਰਸਿਟੀ ਦੀ ਸਥਾਪਨਾ ਦਾ ਮਕਸਦ ਇਹ ਸੰਦੇਸ਼ ਦੇਣਾ ਹੈ ਕਿ ਰਾਸ਼ਟਰ ਦੇ ਤੌਰ ‘ਤੇ ਪਾਕਿਸਤਾਨ ਨੂੰ ਵਿਕਾਸ ਅਤੇ ਤਰੱਕੀ ਕਰਨ ਦੇ ਲਈ ਉਸ ਨੂੰ ਸਿੱਖਿਆ ਅਤੇ ਮਨੁੱਖੀ ਸਰੋਤ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਮਰਾਨ ਖਾਨ ਨੇ ਪੀਐਮ ਹਾਊਸ ਨੂੰ ਬਣਾਇਆ ਯੂਨੀਵਰਸਿਟੀ