ਅਯੁੱਧਿਆ ‘ਚ ਰਾਮ ਮੰਦਰ ਬਣਿਆ ਤਾਂ ਦਿੱਲੀ ਤੋਂ ਕਾਬੁਲ ਤੱਕ ਮਚੇਗੀ ਤਬਾਹੀ


ਇਸਲਾਮਾਬਾਦ, 30 ਨਵੰਬਰ (ਏਜੰਸੀ) : ਭਾਰਤ ਵਿਚ ਰਾਮ ਮੰਦਰ ਮੁੱਦੇ ‘ਤੇ ਬਹਿਸ ਅਤੇ ਸਿਆਸੀ ਬਿਆਨਬਾਜ਼ੀ ਜਾਰੀ ਹੈ। ਇਸ ਵਿਚ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਇੱਕ ਆਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ ਦਿੱਤੀ ਹੈ। ਮਸੂਦ ਅਜ਼ਹਰ ਨੇ ਕਿਹਾ ਕਿ ਜੇਕਰ ਅਯੁੱਧਿਆ ਵਿਚ ਰਾਮ ਮੰਦਰ ਬਣਿਆ ਤਾਂ ਦਿੱਲੀ ਤੋਂ ਲੈ ਕੇ ਕਾਬੁਲ ਤੱਕ ਤਬਾਹੀ ਮਚੇਗੀ। ਮਸੂਦ ਅਜ਼ਹਰ ਦੀ ਇਸ ਧਮਕੀ ਤੋ ਬਾਅਦ ਖੁਫ਼ੀਆ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਭਾਰਤ ਨੂੰ ਧਮਕੀ ਦਿੰਦੇ ਹੋਏ ਮਸੂਦ ਅਜ਼ਹਰ ਨੇ ਬਾਬਰੀ ਮਸਜਿਦ ਨੂੰ ਲੈ ਕੇ 9 ਮਿੰਟ ਦੀ ਆਡੀਓ ਜਾਰੀ ਕੀਤੀ ਹੈ। ਮਸੂਦ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਡੇਗ ਕੇ ਮੰਦਰ ਬਣਾਇਆ ਗਿਆ ਹੈ, ਹਿੰਦੂ ਤ੍ਰਿਸ਼ੂਲ ਲੈ ਕੇ ਇਕੱਠੇ ਹੋ ਰਹੇ ਹਨ, ਮੁਸਲਮਾਨਾਂ ਨੂੰ ਡਰਾਇਆ ਜਾ ਰਿਹਾ ਹੈ, ਅਜਿਹੇ ਵਿਚ ਸਾਨੂੰ ਅੱਗੇ ਆਉਣਾ ਚਾਹੀਦਾ। ਆਡੀਓ ਵਿਚ ਜੈਸ਼ ਸਰਗਨਾ ਮਸੂਦ ਅਜ਼ਹਰ ਕਹਿ ਰਿਹਾ ਹੈ ਕਿ ਜੇਕਰ ਬਾਬਰੀ ਮਸਜਿਦ ਵਾਲੇ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਹੋਇਆ ਤਾਂ ਮੇਰੇ ਲੜਾਕੇ ਦਿੱਲੀ ਤੋਂ ਲੈ ਕੇ ਕਾਬੁਲ ਤੱਕ ਧਮਾਕਿਆਂ ਨਾਲ ਤਬਾਹੀ ਮਚਾ ਦੇਣਗੇ।

ਮਸੂਦ ਅਜ਼ਹਰ ਨੇ ਇਸ ਆਡੀਓ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਵੀ ਜ਼ਹਿਰ ਉਗਲਿਆ ਹੈ। ਉਸ ਨੇ ਕਿਹਾ ਕਿ ਇਹ ਸਭ ਮੋਦੀ ਚੋਣਾਂ ਲਈ ਕਰਵਾ ਰਹੇ ਹਨ। ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿਚ ਜੈਸ਼ ਏ ਮੁਹੰਮਦ ਲਗਾਤਾਰ ਅੱਤਵਾਦੀਆਂ ਨੂੰ ਭੇਜਦਾ ਰਹਿੰਦਾ ਹੈ। ਤਾਕਿ ਉਹ ਭਾਰਤ ਵਿਚ ਅਪਣੇ ਖੌਫਨਾਕ ਮਨਸੂਬਿਆਂ ਨੂੰ ਅੰਜਾਮ ਦੇ ਸਕੇ। ਲੇਕਿਨ ਭਾਰਤ ਦੇ ਸੁਰੱਖਿਆ ਕਰਮੀ ਉਨ੍ਹਾਂ ਢੇਰ ਕਰਕੇ ਜਹਨੁੰਮ ਭੇਜਦੇ ਰਹਿੰਦੇ ਹਨ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਯੁੱਧਿਆ ‘ਚ ਰਾਮ ਮੰਦਰ ਬਣਿਆ ਤਾਂ ਦਿੱਲੀ ਤੋਂ ਕਾਬੁਲ ਤੱਕ ਮਚੇਗੀ ਤਬਾਹੀ