ਅਮਰੀਕੀ ਸ਼ਟਡਾਊਨ : ਕ੍ਰਿਸਮਸ ਮਨਾਉਣ ਘਰ ਗਏ ਸਾਂਸਦ, ਕੰਮਕਾਜ ਠੱਪ


ਵਾਸ਼ਿੰਗਟਨ, 25 ਦਸੰਬਰ (ਏਜੰਸੀ) : ਸ਼ਟਡਾਊਨ ਦੇ ਵਿਚ ਅਮਰੀਕੀ ਸਾਂਸਦ ਕ੍ਰਿਸਮਸ ਦੀ ਛੁੱਟੀ ‘ਤੇ ਅਪਣੇ ਘਰਾਂ ਦੇ ਲਈ ਰਵਾਨਾ ਹੋ ਗਏ ਹਨ ਜਿਸ ਕਾਰਨ ਸਰਕਾਰੀ ਵਿਭਾਗਾਂ ਵਿਚ ਸਰਗਰਮੀਆਂ ਠੱਪ ਹੋ ਗਈਆਂ ਹਨ। ਉਥੇ ਇਹ ਗਤੀਰੋਧ ਰਾਸ਼ਟਰਪਤੀ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਕੰਧ ਦੇ ਨਿਰਮਾਣ ਦੇ ਲਈ ਫੰਡ ਦੀ ਮੰਗ ਨੂੰ ਲੈ ਕੇ ਪੈਦਾ ਹੋਇਆ ਹੈ। ਵਾਈਟ ਹਾਊਸ ਦੇ ਬਜਟ ਨਿਦੇਸ਼ਕ ਨੇ ਕਿਹਾ ਕਿ ਇਹ ਗਤੀਰੋਧ ਜਨਵਰੀ ਵਿਚ ਨਵੀਂ ਕਾਂਗਰਸ ਦੇ ਆਉਣ ਤੱਕ ਜਾਰੀ ਰਹਿ ਸਕਦਾ ਹੈ।

ਅਮਰੀਕੀ ਫੈਡਰੇਸ਼ਨ ਆਫ਼ ਗੌਰਮਿੰਟ ਇੰਪਲਾਈਜ਼ ਨੇ ਕਿਹਾ ਕਿ ਚਾਰ ਲੱਖ ਤੋਂ ਜ਼ਿਆਦਾ ਕਰਮਚਾਰੀ ਸੋਮਵਾਰ ਨੂੰ ਅਪਣੇ ਕੰਮ ‘ਤੇ ਆਏ ਲੇਕਿਨ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ। ਫੈਡਰੇਸ਼ਨ ਨੇ ਸੈਨੇਟ ਅਤੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਕਿਸੇ ਵੀ ਨਿੱਜੀ ਵਪਾਰ ਜਾਂ ਕੰਪਨੀ ਨੂੰ ਇਸ ਤਰੀਕੇ ਨਾਲ ਮੁਲਾਜ਼ਮਾਂ ਦਾ ਜੀਵਨ ਖਰਾਬ ਨਹੀਂ ਕਰਨ ਦਿੱਤਾ ਜਾ ਸਕਦਾ।

ਸੈਨਾ ਸਮੇਤ ਸਰਕਾਰ ਦੇ ਕਰੀਬ ਤਿੰਨ ਚੌਥਾਈ ਵਿਭਾਗ ਸਤੰਬਰ 2019 ਤੱਕ ਪੂਰਣ ਤੌਰ ‘ਤੇ ਫੰਡ ਹੈ ਲੇਕਿਨ ਵਿਭਾਗਾਂ ਦੀ ਗਤੀਵਿਧੀਆਂ ਠੱਪ ਹੋਣ ਕਾਰਨ ਕਈ ਪ੍ਰਮੁੱਖ ਏਜੰਸੀਆਂ ਦਾ ਕੰਮਕਾਜ ਸ਼Îਨਿੱਚਰਵਾਰ ਤੋਂ ਬੰਦ ਹੋ ਜਾਵੇਗਾ। ਫੰਡ ਮਾਮਲੇ ਵਿਚ ਸਹਿਮਤੀ ਬਣਨ ਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ। ਕਿਉਂਕਿ ਸੰਸਦ ਦੀ ਕਾਰਵਾਈ ਮੁਅੱਤਲ ਹੋ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਸ਼ਟਡਾਊਨ : ਕ੍ਰਿਸਮਸ ਮਨਾਉਣ ਘਰ ਗਏ ਸਾਂਸਦ, ਕੰਮਕਾਜ ਠੱਪ