ਵਿਜੇ ਮਾਲਿਆ ਨੂੰ ਯੂਕੇ ਹਾਈ ਕੋਰਟ ਨੇ ਦਿੱਤਾ 80 ਹਜ਼ਾਰ ਪੌਂਡ ਜਮ੍ਹਾਂ ਕਰਨ ਦਾ ਆਦੇਸ਼


ਲੰਡਨ, 22 ਨਵੰਬਰ (ਏਜੰਸੀ) : 9 ਹਜ਼ਾਰ ਕਰੋੜ ਦੇ ਕਰਜ਼ ਘੁਟਾਲੇ ਵਿਚ ਭਗੌੜਾ ਐਲਾਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਯੂਕੇ ਦੀ ਹਾਈ ਕੋਰਟ ਨੇ ਮਾਲਿਆ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਵਿਸ ਬੈਂਕ ਯੂਬੀਐਸ ਨੂੰ 80 ਹਜ਼ਾਰ ਪੌਂਡ ਦੀ ਰਕਮ ਤੁਰੰਤ ਅਦਾ ਕਰੇ। ਅਜਿਹਾ ਨਹੀਂ ਕਰਨ ‘ਤੇ ਮਾਲਿਆ ਨੂੰ ਅਪਣੇ ਲੰਡਨ ਸਥਿਤ ਘਰ ਤੋਂ ਬੇਦਖ਼ਲ ਹੋਣਾ ਪਵੇਗਾ। ਯੂਬੀਐਸ ਨੇ 28 ਅਕਤੂਬਰ ਨੂੰ ਕੋਰਟ ਵਿਚ ਅਰਜ਼ੀ ਦਿੱਤੀ ਸੀ ਕਿ ਉਹ ਮਾਲਿਆ ਨੂ ਪੈਸਾ ਜਮ੍ਹਾਂ ਕਰਨ ਦਾ ਆਦੇਸ਼ ਦੇਵੇ। ਮਾਲਿਆ ਅਤੇ ਉਸ ਦੇ ਪਰਿਵਾਰ ਦੀ ਕੰਪਨੀ ਰੋਜ਼ ਕੌਪਿਟਲ ਵੈਂਚਰ ਨੇ ਲੰਡਨ ਸਥਿਤ ਘਰ ਨੂੰ ਪੰਜ ਸਾਲ ਦੇ ਲਈ ਗਿਰਵੀਂ ਰੱਖ ਕੇ 20.4 ਮਿਲੀਅਨ ਪੌਂਡ ਦਾ ਕਰਜ਼ਾ 2012 ਵਿਚ ਲਿਆ ਸੀ। ਹਾਲਾਂਕਿ ਅਜੇ ਤੱਕ ਮਾਲਿਆ ਨੇ ਇਸ ਲੋਨ ਨੂੰ ਅਦਾ ਨਹੀਂ ਕੀਤਾ ਹੈ। ਇਸ ਦੇ ਚਲਦੇ ਹੀ ਬੈਂਕ ਨੇ ਕੋਰਟ ਵਿਚ ਅਰਜ਼ੀ ਦੇ ਕੇ ਮਾਲਿਆ ਨੂੰ ਘਰ ਤੋਂ ਬੇਦਖ਼ਲ ਕਰਨ ਅਤੇ ਪ੍ਰਾਪਰਟੀ ‘ਤੇ ਕਬਜ਼ਾ ਦੇਣ ਦੀ ਮੰਗ ਕੀਤੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਜੇ ਮਾਲਿਆ ਨੂੰ ਯੂਕੇ ਹਾਈ ਕੋਰਟ ਨੇ ਦਿੱਤਾ 80 ਹਜ਼ਾਰ ਪੌਂਡ ਜਮ੍ਹਾਂ ਕਰਨ ਦਾ ਆਦੇਸ਼