ਟਰੰਪ ਨਾਲ ਬਹਿਸ ਤੋਂ ਬਾਅਦ ਵਾਈਟ ਹਾਊਸ ਨੇ CNN ਪੱਤਰਕਾਰ ਦਾ ਪ੍ਰੈੱਸ ਪਾਸ ਕੀਤਾ ਰੱਦ


ਵਾਸ਼ਿੰਗਟਨ, 8 ਨਵੰਬਰ (ਏਜੰਸੀ) : ਸੀਐਨਐਲ ਪੱਤਰਕਾਰ ਜਿਮ ਅਕੋਸਟਾ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਚ ਝੜਪ ਤੋਂ ਬਾਅਦ ਵਾਈਟ ਹਾਊਸ ਨੇ ਇਸ ਪੱਤਰਕਾਰ ਦਾ ਪ੍ਰੈੱਸ ਪਾਸ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਹੈ। ਅਮਰੀਕਾ ਦੇ ਪ੍ਰੈਸ ਸੰਗਠਨਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਸ ਮਾਮਲੇ ਵਿਚ ਵਾਈਟ ਹਾਊਸ ਨੇ ਵੀ ਬਿਆਨ ਜਾਰੀ ਕੀਤਾ ਹੈ ਅਤੇ ਇਸ ਦੇ ਪਿੱਛੇ ਜਿਮ ਅਕੋਸਟਾ ਦੀ ਗਲਤ ਹਰਕਤਾਂ ਦਾ ਹਵਾਲਾ ਦਿੱਤਾ ਹੈ।

ਸੀਐਨਐਨ ਦੇ ਪ੍ਰੈਸ ਰਿਪੋਰਟਰ ਦਾ ਪ੍ਰੈਸ ਪਾਸ ਰੱਦ ਕੀਤੇ ਜਾਣ ਦੇ ਮਾਮਲੇ ਵਿਚ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਜਿਮ ਅਕੋਸਟਾ ਦੀ ਮਾਨਤਾ ਇਸ ਲਈ ਰੱਦ ਕੀਤੀ ਗਈ ਕਿਉਂਕਿ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਮਹਿਲਾ ਦੇ ਉਪਰ ਹੱਥ ਰੱਖ ਦਿੱਤੇ ਜਿਸ ਨੂੰ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਅਕੋਸਟਾ ਨੇ ਸਾਰਾ ਸੈਂਡਰਸ ਦੇ ਬਿਆਨ ਨੂੰ ਝੂਠ ਕਰਾਰ ਦਿੱਤਾ।

ਅਮਰੀਕਾ ਵਿਚ ਮੱਧਕਾਲੀ ਚੋਣਾਂ ਦੇ ਨਤੀਜੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਜਦ ਪ੍ਰੈਸ ਕਾਨਫ਼ਰੰਸ ਕਰ ਰਹੇ ਸਨ ਤਾਂ ਉਸੇ ਸਮੇਂ ਸੀਐਨਐਨ ਦੇ ਪੱਤਰਕਾਰ ਜਿਮ ਅਕੋਸਟਾ ਨੇ ਉਨ੍ਹਾਂ ਕੋਲੋਂ ਮਾਈਗਰੈਂਟ ਕਾਰਵਾਂ ਨੂੰ ਲੈ ਕੇ ਸਵਾਲ ਪੁਛਿਆ ਜਿਸ ‘ਤੇ ਉਹ ਭੜਕ ਗਏ। ਮਾਈਗਰੈਂਟ ਕਾਰਵਾਂ ਪਰਵਾਸੀਆਂ ਦਾ ਉਹ ਗਰੁੱਪ ਹੈ ਜੋ ਮੈਕਸਿਕੋ ਦੇ ਰਸਤੇ ਅਮਰੀਕਾ ਵੱਲ ਵੱਧ ਰਿਹਾ ਹੈ। ਰਾਸ਼ਟਰਪਤੀ ਟਰੰਪ ਇਨ੍ਹਾਂ ਦੇਸ਼ ਦੇ ਲਈ ਖ਼ਤਰਾ ਮੰਨਦੇ ਹਨ। ਟਰੰਪ ਨੇ ਪੱਤਰਕਾਰ ਨੂੰ ਕਿਹਾ ਕਿ ਬਹੁਤ ਹੋਇਆ, ਹੁਣ ਆਪ ਬੈਠ ਜਾਵੋ, ਲੇਕਿਨ ਉਹ ਮੰਨਣ ਲਈ ਤਿਆਰ ਨਹੀਂ ਸਨ।
ਇਸ ਦੌਰਾਨ ਵਾਈਟ ਹਾਊਸ ਦੀ ਇੱਕ ਸਟਾਫ਼ ਨੇ ਜਿਮ ਅਕੋਸਟਾ ਕੋਲੋਂ ਮਾਈਕ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।

ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਜਿਹਾ ਸਲੂਕ ਆਪ ਨੇ ਮਹਿਲਾ ਦੇ ਨਾਲ ਕੀਤਾ ਹੈ । ਇਸ ਦੇ ਲਈ ਸੀਐਨਐਨ ਨੂੰ ਸ਼ਰਮਿੰਦਾ ਹੋਣਾ ਚਾਹੀਦਾ। ਪ੍ਰੈਸ ਕਾਨਫ਼ਰੰਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਸ ਪੱਤਰਕਾਰ ਨੂੰ ਅੜੀਅਲ ਅਤੇ ਅਜੀਬ ਇਨਸਾਨ ਤੱਕ ਕਿਹਾ ਸੀ। ਦਰਅਸਲ, ਹਾਲ ਦੇ ਦਿਨਾਂ ਵਿਚ ਸੀਐਨਐਨ ਅਤੇ ਟਰੰਪ ਕਈ ਵਾਰ ਆਹਮੋ ਸਾਹਮਣੇ ਆਏ ਹਨ। ਟਰੰਪ ਕਈ ਵਾਰ ਸੀਐਨਐਨ ਤੇ ਫੇਕ ਖ਼ਬਰਾਂ ਚਲਾਉਣ ਦਾ ਦੋਸ਼ ਵੀ ਲਗਾ ਚੁੱਕੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟਰੰਪ ਨਾਲ ਬਹਿਸ ਤੋਂ ਬਾਅਦ ਵਾਈਟ ਹਾਊਸ ਨੇ CNN ਪੱਤਰਕਾਰ ਦਾ ਪ੍ਰੈੱਸ ਪਾਸ ਕੀਤਾ ਰੱਦ