ਜਸਟਿਨ ਟਰੂਡੋ ਨੇ ਜਰਮਨ ਯਹੂਦੀ ਸ਼ਰਨਾਰਥੀਆਂ ਤੋਂ ਮੁਆਫ਼ੀ ਮੰਗੀ


ਓਟਾਵਾ, 8 ਨਵੰਬਰ (ਏਜੰਸੀ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਨਾਜ਼ੀ ਜਰਮਨੀ ’ਚੋਂ ਦੌੜ ਰਹੇ ਯਹੂਦੀਆਂ ਨੂੰ ਸ਼ਰਨ ਨਾ ਦੇਣ ਕਰ ਕੇ ਪਾਰਲੀਮੈਂਟ ਵਿਚ ਮੁਆਫ਼ੀ ਮੰਗੀ ਹੈ। ਐਮਐਸ ਸੇਂਟ ਲੂਈਸ ਜਹਾਜ਼ 15 ਮਈ 1939 ਨੂੰ ਜਰਮਨੀ ਤੋਂ ਰਵਾਨਾ ਹੋਇਆ ਸੀ ਜਿਸ ਵਿਚ 907 ਜਰਮਨੀ ਯਹੂਦੀ ਸਵਾਰ ਸਨ ਤੇ ਇਸ ਨੇ ਅੰਧ ਮਹਾਸਾਗਰ ਪਾਰ ਕੀਤਾ ਸੀ। ਉਸ ਵਕਤ ਅੰਗਰੇਜ਼ ਸਰਕਾਰ ਦੀ ਆਵਾਸ ਵਿਰੋਧੀ ਨੀਤੀਆਂ ਕਰ ਕੇ ਮੁਸਾਫ਼ਰਾਂ ਨੂੰ ਨਾ ਕਿਊਬਾ ਵਿਚ ਉਤਰਨ ਦਿੱਤਾ ਗਿਆ ਤੇ ਨਾ ਹੀ ਅਮਰੀਕਾ ਜਾਂ ਕੈਨੇਡਾ ਦੀ ਧਰਤੀ ’ਤੇ ਉਤਰਨ ਦਿੱਤਾ ਗਿਆ।

ਜਹਾਜ਼ ਨੂੰ ਵਾਪਸ ਯੂਰਪ ਮੁੜਨਾ ਪਿਆ ਤੇ ਬਹੁਤ ਸਾਰੇ ਮੁਸਾਫ਼ਰਾਂ ਨੂੰ ਨਾਜ਼ੀਆਂ ਦੇ ਤਸੀਹੇ ਕੈਂਪਾਂ ਵਿਚ ਸੁੱਟ ਦਿੱਤਾ ਗਿਆ ਤੇ ਇਨ੍ਹਾਂ ’ਚੋਂ 254 ਯਹੂਦੀ ਕਤਲੇਆਮ ਵਿਚ ਮਾਰੇ ਗਏ ਸਨ। ਸ੍ਰੀ ਟਰੂਡੋ ਨੇ ਕੱਲ੍ਹ ਸੰਸਦ ਵਿਚ ਇਸ ਨੂੰ ਸ਼ਰਮਨਾਕ ਦੱਸਦਿਆਂ ਕਿਹਾ ‘‘ ਅੱਜ ਮੈਂ ਇਸ ਸਦਨ ਵਿਚ ਖੜ੍ਹਾ ਹੋ ਕੇ ਕੈਨੇਡਾ ਤੋਂ ਵਾਪਸ ਮੋੜੇ ਗਏ ਸ਼ਰਨਾਰਥੀਆਂ ਤੋਂ ਮੁਆਫ਼ੀ ਮੰਗਦਾ ਹਾਂ ਜੋ ਕਿ ਬਹੁਤ ਸਮਾਂ ਪਹਿਲਾਂ ਹੀ ਮੰਗ ਲਈ ਜਾਣੀ ਚਾਹੀਦੀ ਸੀ।’’ ਉਨ੍ਹਾਂ ਦੀ ਪਾਰਟੀ ਨੇ ਇਸ ਮੁਆਫ਼ੀਨਾਮੇ ਲਈ ਹਮਾਇਤ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਸਟਿਨ ਟਰੂਡੋ ਨੇ ਜਰਮਨ ਯਹੂਦੀ ਸ਼ਰਨਾਰਥੀਆਂ ਤੋਂ ਮੁਆਫ਼ੀ ਮੰਗੀ