ਜੈਸੂਰਿਆ ਸਮੇਤ 3 ਖਿਡਾਰੀਆਂ ‘ਤੇ ਭਾਰਤ ਵਿਚ ਸੜੀ ਸੁਪਾਰੀ ਦੀ ਸਮੱਗਲਿੰਗ ਦਾ ਦੋਸ਼


ਨਾਗਪੁਰ, 22 ਨਵੰਬਰ (ਏਜੰਸੀ) : ਭਾਰਤ ਵਿਚ ਸਮੱਗਲਿੰਗ ਦੇ ਜ਼ਰੀਏ ਸੜੀ ਹੋਈ ਸੁਪਾਰੀ ਭੇਜਣ ਦੇ ਮਾਮਲੇ ਵਿਚ ਸ੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਸਨਥ ਜੈਸੂਰਿਆ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਤੋਂ ਇਲਾਵਾ ਦੋ ਹੋਰ ਖਿਡਾਰੀ ਵੀ ਇਸ ਧੰਦੇ ਵਿਚ ਸ਼ਾਮਲ ਹਨ। ਉਨ੍ਹਾਂ ਦੇ ਨਾਂ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਡਾਇਰੈਕਟਰ ਆਫ਼ ਰੈਵਨਿਊ ਇੰਟੈਲੀਜੈਂਸ ਨੇ ਨਾਗਪੁਰ ਵਿਚ ਕਰੋੜਾਂ ਰੁਪਏ ਦੀ ਸੜੀ ਸੁਪਾਰੀ ਜ਼ਬਤ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਇੱਕ ਵਪਾਰੀ ਕੋਲੋਂ ਪੁਛਗਿੱਛ ਵਿਚ ਜੈਸੂਰਿਆ ਦਾ ਨਾਂ ਸਾਹਮਣੇ ਆਇਆ। ਇੰਟੈਲੀਜੈਂਸ ਦੀ ਟੀਮ ਨੇ ਜੈਸੂਰਿਆ ਨੂੰ ਪੁਛÎਗਿੱਛ ਦੇ ਲਈ ਬੁਲਾਇਆ। ਉਹ ਆਏ ਵੀ। ਹੁਣ ਕਾਨੂੰਨੀ ਕਾਰਵਾਈ ਦੇ ਲਈ ਸ੍ਰੀਲੰਕਾ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਖਿਡਾਰੀਆਂ ਨੇ ਅਪਣੀ ਪਹੁੰਚ ਦੇ ਚਲਦਿਆਂ ਸ੍ਰੀਲੰਕਾ ਸਰਕਾਰ ਤੋਂ ਸੁਪਾਰੀ ਦੇ ਵਪਾਰ ਦੇ ਲਾਇਸੈਂਸ ਲਏ। ਉਸ ਤੋਂ ਬਾਅਦ ਡਮੀ ਕੰਪਨੀਆਂ ਬਣਾਈਆਂ। ਇਨ੍ਹਾਂ ਕੰਪਨੀਆਂ ਨੇ ਉਤਪਾਦਨ ਦੇ ਫਰਜ਼ੀ ਸਰਟੀਫਿਕੇਟ ਤਿਆਰ ਕੀਤੇ। ਜਦ ਕਿ ਸੁਪਾਰੀ ਇੰਡੋਨੇਸ਼ੀਆ ਤੋਂ ਆਈ ਸੀ। ਦਾਅਵਾ ਇਹ ਕੀਤਾ ਗਿਆ ਕਿ ਉਤਪਾਦਨ ਸੀ੍ਰਲੰਕਾ ਵਿਚ ਹੋਇਆ ਹੈ। ਅਜਿਹਾ ਕਰਕੇ ਇੰਪੋਰਟ ਡਿਊਟੀ ਚੋਰੀ ਕੀਤੀ ਗਈ। ਇਹ ਜਾਣਕਾਰੀ ਰੈਵਨਿਊ ਇੰਟੈਲੀਜੈਂਸ ਦੀ ਨਾਗਪੁਰ ਵਿਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਈ। ਨਾਗਪੁਰ ਵਿਚ ਪ੍ਰਕਾਸ਼ ਗੋਇਲ ਨਾਂ ਦੇ ਇਕ ਵਪਾਰੀ ਦਾ ਗੋਦਾਮ ਸੀਲ ਕੀਤਾ ਗਿਆ ਹੈ। ਉਸ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੰਬਈ ਦੇ ਫਾਰੂਖ ਖੁਰਾਨੀ ਨਾਂ ਦੇ ਇੱਕ ਵਪਾਰੀ ਨੂੰ ਕਾਬੂ ਕੀਤਾ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੈਸੂਰਿਆ ਸਮੇਤ 3 ਖਿਡਾਰੀਆਂ ‘ਤੇ ਭਾਰਤ ਵਿਚ ਸੜੀ ਸੁਪਾਰੀ ਦੀ ਸਮੱਗਲਿੰਗ ਦਾ ਦੋਸ਼