ਉਡਣ ਵਾਲੀ ਬਾਈਕ ਰਾਹੀਂ ਚੋਰਾਂ ਨੂੰ ਫੜੇਗੀ ਦੁਬਈ ਪੁਲਿਸ


ਨਵੀਂ ਦਿੱਲੀ, 15 ਨਵੰਬਰ (ਏਜੰਸੀ) : ਤੇਜ਼ ਰਫਤਾਰ ਕਾਰਾਂ ਦੀ ਵਰਤੋਂ ਕਰਨ ਦੇ ਲਈ ਦੁਨੀਆ ਭਰ ਵਿਚ ਮਸ਼ਹੂਰ ਦੁਬਈ ਪੁਲਿਸ ਨੇ ਅਪਣੇ ਬੇੜੇ ਵਿਚ ਉਡਣ ਵਾਲੀ ਬਾਈਕ ਨੂੰ ਸ਼ਾਮਲ ਕੀਤਾ ਹੈ। ਇਸ ਦਾ ਨਾਂ ਹੋਵਰ ਬਾਈਕ ਹੈ ਜੋ ਜ਼ਮੀਨ ਤੋਂ 16 ਫੁੱਟ ਦੀ ਉਚਾਈ ‘ਤੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡਣ ਦੇ ਸਮਰਥ ਹੈ। ਇਸ ਬਾਈਕ ਨੂੰ ਬੜੇ ਵਿਚ ਸ਼ਾਮਲ ਕਰਨ ਤੋਂ ਬਾਅਦ ਦੁਬਈ ਪੁਲਿਸ, ਦੁਨੀਆ ਦੀ ਪਹਿਲੀ ਅਜਿਹੀ ਪੁਲਿਸ ਬਣ ਗਈ ਹੈ ਜਿਸ ਦੇ ਕੋਲ ਉਡਣ ਵਾਲੀ ਬਾਈਕ ਹੈ।

ਹੋਵਰ ਬਾਈਕ ਜ਼ਿਆਦਾ ਤੋਂ ਜ਼ਿਆਦਾ 16 ਫੁੱਟ ਦੀ ਉਚਾਈ ‘ਤੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡ ਸਕਦੀ ਹੈ। 130 ਕਿਲੋਗਰਾਮ ਵਜ਼ਨ ਨੂੰ ਲੈ ਕੇ ਉਡਣ ਵਿਚ ਸਮਰਥ ਹੈ। ਬੈਟਰੀ ਨਾਲ ਚਲਣ ਵਾਲੀ ਇਸ ਬਾਈਕ ਨੂੰ ਇੱਕ ਵਾਰ ਚਾਰਜ ਕਰਨ ਤੋਂ ਬਾਅਦ 25 ਮਿੰਟ ਤੱਕ ਉਡਾਇਆ ਜਾ ਸਕਦਾ ਹੈ। ਇਸ ਨੂੰ ਕਾਰ ਦੀ ਪਾਰਕਿੰਗ ਵਿਚ ਉਤਾਰਿਆ ਜਾ ਸਕਦਾ ਹੈ ਅਤੇ ਇੱਥੋਂ ਹੀ ਉਡਾਣ ਵੀ ਭਰੀ ਜਾ ਸਕਦੀ ਹੈ।

ਹੋਵਰ ਬਾਈਕ ਡਰੋਨ ਦਾ ਇੱਕ ਵੱਡਾ ਆਕਾਰ ਹੈ। ਬਿੱਛੂ ਦੀ ਤਰ੍ਹਾਂ ਦਿਖਣ ਵਾਲੀ ਇਸ ਬਾਈਕ ਨੂੰ ਰੂਸੀ ਕੰਪਨੀ ਹੋਵਰ ਸਰਫ ਨੇ ਬਣਾਇਆ ਹੈ। ਕੰਪਨੀ ਦੇ ਅਨੁਸਾਰ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਤ ਡਰੋਨ ਉਡਾਣ ਦੇ ਨਿਯਮਾਂ ਤਹਿਤ ਇਸ ਨੂੰ ਉਡਾਉਣ ਦੀ ਆਗਿਆ ਹੈ, ਲੇਕਿਨ ਇਸ ਦੀ ਵਰਤੋਂ ਕਰਨ ਦੇ ਲਈ ਆਪ ਨੂੰ ਅਪਣੇ ਦੇਸ਼ ਵਿਚ ਲਾਇਸੈਂਸ ਲੈਣਾ ਹੋਵੇਗਾ। ਇਸ ਬਾਈਕ ਨੂੰ ਕੋਈ ਵੀ ਖਰੀਦ ਸਕਦਾ ਹੈ। ਕੰਪਨੀ ਨੇ ਅਜੇ ਇਸ ਦੀ ਅਨਮਾਨਤ ਲਾਗਤ ਡੇਢ ਲੱਖ ਡਾਲਰ ਦੱਸੀ ਹੈ। 2019 ਵਿਚ ਹੋਵਰ ਬਾਈਕ ਦਾ ਐਸ-3 ਮਾਡਲ ਬਾਜ਼ਾਰ ਵਿਚ ਆ ਜਾਵੇਗਾ।

ਹੋਵਰ ਬਾਈਕ ਛੋਟ ਹੈਲੀਕਾਪਟਰ ਦੀ ਤਰ੍ਹਾਂ ਹੈ। ਜਿਸ ਵਿਚ ਚਾਰੇ ਕੋਨਿਆਂ ‘ਤੇ ਪੱਖੇ ਲੱਗੇ ਹੋਏ ਹਨ। ਜੋ ਇਸ ਨੂੰ ਜ਼ਮੀਨ ਤੋਂ 16 ਫੁੱਟ ਉਪਰ ਤੱਕ ਲੈ ਜਾ ਕੇ ਉਡਾਉਣਗੇ। ਇਸੇ ਤਰ੍ਹਾਂ ਹੀ ਇਹ ਬਾਈਕ ਲੈਂਡ ਵੀ ਕਰੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਉਡਣ ਵਾਲੀ ਬਾਈਕ ਰਾਹੀਂ ਚੋਰਾਂ ਨੂੰ ਫੜੇਗੀ ਦੁਬਈ ਪੁਲਿਸ