ਅਦਾਕਾਰ ਰਜਨੀਕਾਂਤ ਵੱਲੋਂ ਮੋਦੀ ਦਾ ਸਮਰਥਨ


ਚੇਨਈ, 13 ਨਵੰਬਰ (ਏਜੰਸੀ) : ਸੁਪਰਸਟਾਰ ਰਾਜਨੀਕਾਂਤ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਖ਼ਿਲਾਫ਼ ਸਮਝੌਤਾ ਕਰਨ ਵਾਲੇ ਲੋਕਾਂ ਦੀ ਤੁਲਨਾ ਵਿੱਚ ਵਧੇਰੇ ਮਜ਼ਬੂਤ ਹਨ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਵਿਰੋਧੀ ਦਲ 2019 ਲੋਕ ਸਭਾ ਚੋਣਾਂ ਲਈ ਮੋਦੀ ਸਰਕਾਰ ਖ਼ਿਲਾਫ਼ ਮਹਾਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਆਪਣੇ ਵਿਰੋਧੀਆਂ ਲਈ ‘ਖ਼ਤਰਨਾਕ’ ਹੈ। ਇਸ ਸਬੰਧੀ ਸੋਮਵਾਰ ਨੂੰ ਦਿੱਤੇ ਆਪਣੇ ਬਿਆਨ ਬਾਰੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ ਵਿਰੋਧੀ ਪਾਰਟੀਆਂ ਦੇ ਸੰਦਰਭ ਵਿੱਚ ਇਹ ਟਿੱਪਣੀ ਕੀਤੀ ਸੀ।

ਵਿਰੋਧੀਆਂ ਦੇ ਮਹਾਂਗਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਜਨੀਕਾਂਤ ਨੇ ਕਿਹਾ, ‘‘ ਇਕ ਵਿਅਕਤੀ ਖ਼ਿਲਾਫ਼ ਜਦੋਂ 10 ਲੋਕ ਆਉਂਦੇ ਹਨ ਤਾਂ ਮਜ਼ਬੂਤ ਕੌਣ? ਉਹ 10 ਵਿਅਕਤੀ ਜਾਂ ਉਹ ਵਿਅਕਤੀ ਜਿਸ ਖ਼ਿਲਾਫ਼ ਉਹ ਗੱਠਜੋੜ ਬਣਾ ਰਹੇ ਹਨ।’’ ਕੀ ਭਾਜਪਾ ਇੰਨੀ ਖ਼ਤਰਨਾਕ ਪਾਰਟੀ ਹੈ ਕਿ ਉਸ ਖਿਲਾਫ਼ ਕੌਮੀ ਪੱਧਰ ’ਤੇ ਗੱਠਜੋੜ ਬਣਾਉਣ ਦੀ ਲੋੜ ਹੈ, ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਜਨੀਕਾਂਤ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇ ਵਿਰੋਧੀ ਪਾਰਟੀਆਂ ਨੂੰ ਇਹੀ ਜਾਪਦਾ ਹੈ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਲਈ ਇਹ ਹੀ ਸੱਚ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਸੱਚਮੁਚ ‘ਖ਼ਤਰਨਾਕ’ ਹੈ, ਇਸ ਬਾਰੇ ਲੋਕ ਫੈਸਲਾ ਕਰਨਗੇ।

ਉਨ੍ਹਾਂ ਭਾਜਪਾ ਨਾਲ ਸਮਝੌਤਾ ਕਰਨ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਇਸ ਬਾਰੇ ਬਾਅਦ ਵਿੱਚ ਫੈਸਲਾ ਕਰਨਗੇ। ਰਜਨੀਕਾਂਤ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਰਾਜਨੀਤਕ ਪਾਰੀ ਦਾ ਆਗਾਜ਼ ਕਰਨਗੇ ਅਤੇ ਆਗਾਮੀ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆਂ 234 ਸੀਟਾਂ ’ਤੇ ਉਮੀਦਵਾਰ ਖੜੇ ਕਰਨਗੇ। ਫਿਲਹਾਲ, ਉਨ੍ਹਾਂ ਪਾਰਟੀ ਦਾ ਐਲਾਨ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰਜਨੀਕਾਂਤ ਨੇ 2016 ਦੇ ਪ੍ਰਧਾਨ ਮੰਤਰੀ ਦੇ ਨੋਟਬੰਦੀ ਦੇ ਫੈਸਲੇ ਨੂੰ ਗਲਤੀ ਗਰਦਾਨਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਦਾਕਾਰ ਰਜਨੀਕਾਂਤ ਵੱਲੋਂ ਮੋਦੀ ਦਾ ਸਮਰਥਨ