20 ਹਜ਼ਾਰ ਡਾਲਰ ‘ਚ ਹੋਵੇਗੀ ਗਾਂਧੀ ਜੀ ਦੇ ਲਿਖੇ ਪੱਤਰ ਦੀ ਆਨਲਾਈਨ ਨਿਲਾਮੀ


ਬੋਸਟਨ, 26 ਨਵੰਬਰ (ਏਜੰਸੀ) : ਮਹਾਤਮਾ ਗਾਂਧੀ ਦਾ ਅਪਣੇ ਹੱਥ ਨਾਲ ਲਿਖ ਕੇ ‘ਐਮਕੇ ਗਾਂਧੀ’ ਦੇ ਨਾਂ ਵਾਲਾ ਲਿਖਿਆ ਪੱਤਰ ਇੱਥੇ 20 ਹਜ਼ਾਰ ਅਮਰੀਕੀ ਡਾਲਰ ਯਾਨੀ ਕਿ ਕਰੀਬ 14 ਲੱਖ ਰੁਪਏ ਤੀ ਜ਼ਿਆਦਾ ਦੀ ਸ਼ੁਰੂਆਤੀ ਕੀਮਤ ਵਿਚ ਆਨਲਾਈਨ ਨਿਲਾਮੀ ਦੇ ਲਈ ਰੱਖਿਆ ਗਿਆ ਹੈ। ਇਸ ਪੱਤਰ ਦੇ ਲਈ 5 ਦਸੰਬਰ ਤੱਕ ਬੋਲੀਆਂ ਲਗਾਈ ਜਾਣਗੀਆਂ। ਗਾਂਧੀ ਜੀ ਨੇ ਭਾਰਤ ਦੀ ਆਜ਼ਾਦੀ ਤੋਂ ਇੱਕ ਸਾਲ ਪਹਿਲਾਂ ਦਸ ਅਕਤੂਬਰ 1946 ਨੂੰ ਨਵੀਂ ਦਿੱਲੀ ਤੋਂ ਲਿਖੇ ਗਏ ਇਸ ਇੱਕ ਪੇਜ ਦੇ ਪੱਤਰ ਵਿਚ ਲਾਰਡ ਪੈਥਿਕ-ਲਾਰੇਂਸ ਨੂੰ ਅਪਣੇ ਜਨਮ ਦਿਨ ‘ਤੇ ਵਧਾਈ ਦੇਣ ਦੇ ਲਈ ਧੰਨਵਾਦ ਕਿਹਾ ਸੀ।

ਦੱਸ ਦੇਈਏ ਕਿ ਲਾਰਡ ਪੈÎਥਿਕ ਉਸ ਸਮੇਂ ਬ੍ਰਿਟੇਨ ਵਲੋਂ ਭਾਰਤ ਅਤੇ ਬਰਮਾ ਦੇ ਲਈ ਵਿਦੇਸ਼ ਸਕੱਤਰ ਸਨ, ਜੋ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਕਲੀਮੇਂਟ ਐਟਲੀ ਦੇ ਨਾਲ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਹੋਈ ਗੱਲਬਾਤ ਵਿਚ ਸ਼ਾਮਲ ਸਨ। ਅਮਰੀਕਾ ਦੀ ਆਰਆਰ ਆਕਸ਼ਨ ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਤਰ ਵਿਚ ਗਾਂਧੀ ਜੀ ਨੇ ਅੰਗੇਜ਼ੀ ਵਿਚ ਬਹੁਤ ਹੀ ਪ੍ਰੇਮ ਨਾਲ ਲਾਰਡ ਪੈÎਥਿਕ ਨੂੰ ਸੰਬੋਧਨ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

20 ਹਜ਼ਾਰ ਡਾਲਰ ‘ਚ ਹੋਵੇਗੀ ਗਾਂਧੀ ਜੀ ਦੇ ਲਿਖੇ ਪੱਤਰ ਦੀ ਆਨਲਾਈਨ ਨਿਲਾਮੀ