ਬ੍ਰੈਕਜ਼ਿਟ ਸਮਝੌਤੇ ‘ਤੇ ਬ੍ਰਿਟਿਸ਼ ਸੰਸਦ ਵਿਚ 11 ਦਸੰਬਰ ਨੂੰ ਹੋਵੇਗੀ ਵੋਟਿੰਗ : ਥੈਰੇਸਾ


ਲੰਡਨ, 27 ਨਵੰਬਰ (ਏਜੰਸੀ) : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਬ੍ਰੈਕਜ਼ਿਟ ਨੂੰ ਲੈ ਕੇ ਸੰਸਦ ਦੇ ਨਿਸ਼ਾਨੇ ‘ਤੇ ਹੋ ਸਕਦੀ ਹੈ। ਥੈਰੇਸਾ ਨੇ ਕਿਹਾ ਕਿ ਇਸ ਮਾਮਲੇ ‘ਤੇ 11 ਦਸੰਬਰ ਨੂੰ ਵੋਟਿੰਗ ਹੋਵੇਗੀ। ਗੌਰਤਲਬ ਹੈ ਕਿ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਬ੍ਰੈਕਜ਼ਿਟ ਸਮਝੌਤੇ ਲਈ ਮਨਜ਼ੂਰੀ ਦਿੱਤੀ, ਜੋ 28 ਮੈਂਬਰਾਂ ਵਾਲੇ ਆਰਥਿਕ ਸਮੂਹ ਤੋਂ ਬ੍ਰਿਟੇਨ ਦੇ ਅਲੱਗ ਹੋਣ ਦਾ ਆਧਾਰ ਹੋਵੇਗਾ। ਹੁਣ ਇਸ ਸਮਝੌਤੇ ਨੂੰ ਬ੍ਰਿਟਿਸ਼ ਸੰਸਦ ਦੀ ਮਨਜ਼ੂਰੀ ਮਿਲਣ ਤੋ ਬਾਅਦ ਲਾਗੂ ਕੀਤਾ ਜਾ ਸਕੇਗਾ।

ਬਰੱਸਲਜ਼ ਦੇ ਨਾਲ ਪਿਛਲੇ ਦੋ ਸਾਲ ਤੋਂ ਇਸ ਸਮਝੌਤੇ ‘ਤੇ ਚਲ ਰਹੀ ਗੱਲਬਾਤ ਦੀ ਪ੍ਰਕਿਰਿਆ ਬੇਹੱਦ ਜਟਿਲ ਅਤੇ ਦੁਖਦਾਈ ਰਹੀ। ਇਸ ਵਿਚ ਕਈ ਵਾਰ ਅਜਿਹਾ ਲੱਗਾ ਕਿ ਹੁਣ ਸਮਝੌਤਾ ਨਹੀਂ ਹੋਵੇਗਾ। ਲੇਕਿਨ ਸੰਸਦ ਵਿਚ ਇਸ ਸਮਝੌਤੇ ‘ਤੇ ਮਤਦਾਨ ਦੇ ਸਾਹਮਣੇ ਪਿਛਲੇ ਦੋ ਸਾਲ ਦੀ ਤਕਲੀਫਾਂ ਹੁਣ ਛੋਟੀ ਦਿਖਣ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਬ੍ਰਿਟੇਨ ਦੇ ਲੋਕਾਂ ਦੇ ਹਿਤਾਂ ਦੀ ਰੱਖਿਆ ਕਰੇਗਾ। ਗੌਰਤਲਬ ਹੈ ਕਿ ਥੈਰੇਸਾ ਮੇ ਦੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਸਾਂਸਦਾਂ ਦੇ ਨਾਲ ਹੀ ਉਨ੍ਹਾਂ ਦੀ ਸਹਿਯੋਗੀ ਉਤਰੀ ਆਇਰਲੈਂਡ ਦੀ ਡੈਮੋਕਰੇਟਿਕ ਯੂਨੀਅਨਿਸਟ ਪਾਰਟੀ ਦੇ ਨਾਲ ਵਿਰੋਧੀ ਦਲਾਂ ਨੇ ਪਹਿਲਾਂ ਹੀ ਸੰਸਦ ਵਿਚ ਸਮਝੌਤੇ ਦੇ ਖ਼ਿਲਾਫ਼ ਮਤਦਾਨ ਕਰਨ ਦਾ ਐਲਾਨ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬ੍ਰੈਕਜ਼ਿਟ ਸਮਝੌਤੇ ‘ਤੇ ਬ੍ਰਿਟਿਸ਼ ਸੰਸਦ ਵਿਚ 11 ਦਸੰਬਰ ਨੂੰ ਹੋਵੇਗੀ ਵੋਟਿੰਗ : ਥੈਰੇਸਾ