ਤਿਹਾੜ ਜੇਲ੍ਹ ਸੁਰੱਖਿਅਤ : ਬ੍ਰਿਟੇਨ ਅਦਾਲਤ


ਲੰਡਨ, 17 ਨਵੰਬਰ (ਏਜੰਸੀ) : ਬ੍ਰਿਟੇਨ ਦੀ ਅਦਾਲਤ ਦਾ ਫ਼ੈਸਲਾ ਵਿਜੇ ਮਾਲਿਆ ਦੇ ਭਾਰਤੀ ਹਵਾਲਗੀ ਦੇ ਲਿਹਾਜ਼ ਨਾਲ ਮਹੱਤਵਪੂਰਣ ਹੋ ਸਕਦਾ ਹੈ। ਯੂਕੇ ਦੀ ਅਦਾਲਤ ਨੇ ਤਿਹਾੜ ਜੇਲ੍ਹ ਨੂੰ ਸੁਰੱਖਿਅਤ ਕਰਾਰ ਦਿੰਦੇ ਹੋਏ ਕਿਹਾ ਕਿ ਇੱਥੇ ਭਾਰਤੀ ਭਗੌੜਿਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਕ੍ਰਿਕਟ ਫਿਕਸਿੰਗ ਦੇ ਦੋਸ਼ੀ ਸੰਜੀਵ ਚਾਵਲਾ ਦੇ ਕੇਸ ਵਿਚ ਆਇਆ ਇਹ ਫ਼ੈਸਲਾ ਬੈਂਕ ਧੋਖਾਧੜੀ ਕਰਕੇ ਭੱਜੇ ਵਿਜੇ ਮਾਲਿਆ ਦੀ ਹਵਾਲਗੀ ਦੇ ਲਿਹਾਜ਼ ਨਾਲ ਮਹੱਤਵਪੂਰਣ ਹੋ ਸਕਦਾ ਹੈ।

ਲੰਡਨ ਹਾਈ ਕੋਰਟ ਦੇ ਜਸਟਿਸ ਲੇਗਾਟ ਜਸਟਿਸ ਡਿੰਗੇਮੈਂਸ ਨੇ ਸ਼ੁੱਕਰਵਾਰ ਨੂੰ ਦਿੱਤੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਤਿਹਾੜ ਵਿਚ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਸੰਜੀਵ ਚਾਵਲਾ ਦੇ ਲਈ ਕੋਈ ਖ਼ਤਰਾ ਨਹੀਂ ਹੈ। ਸੰਜੀਵ ਚਾਵਲਾ ‘ਤੇ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਫਿਕਸਿੰਗ ਦਾ ਦੋਸ਼ ਹੈ। ਇਹ ਹੈਂਸੀ ਕਰੋਨੀਏ ਮੈਚ ਫਿਕਸਿੰਗ ਦਾ ਮਾਮਲਾ ਹੈ, ਜਿਸ ਵਿਚ ਭਾਰਤੀ ਕ੍ਰਿਕਟਰਾਂ ਅਜੇ ਜਡੇਜਾ ਅਤੇ ਮੁਹੰਮਦ ਅਜ਼ਹਰੂਦੀਨ ‘ਤੇ ਵੀ ਦੋਸ਼ ਲੱਗਾ ਸੀ।

ਭਾਰਤ ਵਲੋਂ ਚਾਵਲਾ ਦੇ ਇਲਾਜ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਲੰਡਨ ਹਾਈ ਕੋਰਟ ਨੇ Îਇਹ ਗੱਲ ਕਹੀ ਹੈ। ਲੰਡਨ ਅਦਾਲਤ ਦੇ ਇਸ ਫ਼ੈਸਲੇ ਦਾ ਅਸਰ ਵਿਜੇ ਮਾਲਿਆ ਦੇ ਕੇਸ ‘ਤੇ ਵੀ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਮਾਲਿਆ ਅਕਸਰ ਭਾਰਤ ਦੀ ਜੇਲ੍ਹਾਂ ਨੂੰ ਅਸੁਰੱਖਿਅਤ ਦੱਸਦੇ ਰਹੇ ਹਨ, ਅਜਿਹੇ ਵਿਚ ਹੁਣ ਬਰਤਾਨਵੀ ਅਦਾਲਤ ਤੋਂ ਉਸ ਦੀ ਹਵਾਲਗੀ ਦੀ ਮਨਜ਼ੂਰੀ ਮਿਲ ਸਕਦੀ ਹੈ।

ਹੁਣ ਇਸ ਮਾਮਲੇ ਵਿਚ ਨਵੇਂ ਫ਼ੈਸਲੇ ਦੇ ਲਈ ਕੇਸ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੂੰ ਟਰਾਂਸਫਰ ਹੋਵੇਗਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਚਾਵਲਾ ਦੀ ਹਵਾਲਗੀ ਦੇ ਸਬੰਧ ਵਿਚ ਆਖਰੀ ਫ਼ੈਸਲਾ ਲੈਣਗੇ, ਲੇਕਿਨ ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹੀ ਨਹੀਂ ਇਸ ਤੋਂ ਬਾਅਦ ਲੰਡਨ ਦੇ ਸੁਪਰੀਮ ਕੋਰਟ ਵਿਚ ਵੀ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਤਿਹਾੜ ਜੇਲ੍ਹ ਸੁਰੱਖਿਅਤ : ਬ੍ਰਿਟੇਨ ਅਦਾਲਤ