ਡੇਰਾ ਮੁਖੀ ਨਾਲ ਜੇਲ੍ਹ ਵਿਚ ਰਹਿਣਾ ਚਾਹੁੰਦੀ ਹੈ ਹਨੀਪ੍ਰੀਤ


ਚੰਡੀਗੜ੍ਹ, 14 ਨਵੰਬਰ (ਏਜੰਸੀ) : ਦੋ ਸਾਧਵੀਆਂ ਨਾਲ ਜਿਣਸੀ ਸ਼ੋਸ਼ਣ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਦੀ ਰਾਜ਼ਦਾਰ ਹਨੀਪ੍ਰੀਤ ਦੀ ਜੇਲ੍ਹ ਵਿਚ ਉਸ ਦੇ ਕੋਲ ਜਾਣਾ ਚਾਹੁੰਦੀ ਹੈ। ਉਸ ਨੇ ਖੁਦ ਨੂੰ ਅੰਬਾਲਾ ਕੇਂਦਰੀ ਜੇਲ੍ਹ ਤੋਂ ਸਿਘਟ ਕਰਨ ਦੀ ਅਰਜ਼ੀ ਦਾਖ਼ਲ ਕੀਤੀ ਹੈ ਤੇ ਸੁਨਾਰੀਆ ਦਾ ਬਦਲ ਵੀ ਦਿੱਤਾ ਹੈ। ਮੰਗਲਵਾਰ ਨੂੰ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਇਹ ਜਾਣਕਾਰੀ ਦਿੱਤੀ ਪਰ ਇਹ ਨਹੀਂ ਦੱਸਿਆ ਕਿ ਹਨੀਪ੍ਰੀਤ ਕਿਸ ਜੇਲ੍ਹ ਵਿਚ ਸ਼ਿਫਟ ਹੋਣਾ ਚਾਹੁੰਦੀ ਹੈ। ਉਥੇ ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਅਰਜ਼ੀ ਵਿਚ ਸੁਨਾਰੀਆ ਜੇਲ੍ਹ ਦਾ ਬਦਲ ਦਿੱਤਾ ਹੈ ਜਿੱਥੇ ਗੁਰਮੀਤ ਨੂੰ ਰੱਖਿਆ ਗਿਆ ਹੈ।

ਪਹਿਲਾਂ ਗੁਰਮੀਤ ਨੇ ਵੀ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਵਿਚ ਲਿਆਉਣ ਦੀ ਮੰਗ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਜੇਲ੍ਹ ਮੰਤਰੀ ਮੁਤਾਬਕ ਹਨੀਪ੍ਰੀਤ ਦੀ ਅਰਜ਼ੀ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਆਧਾਰ ਸਹੀ ਮਿਲਿਆ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਗੁਰਮੀਤ ਨੂੰ ਅਜੇ ਪੈਰੋਲ ਮਿਲਣ ਦੇ ਆਸਾਰ ਨਹੀਂ ਹਨ। ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੋਈ ਅਰਜ਼ੀ ਰਿਕਾਰਡ ਵਿਚ ਨਹੀਂ ਆਈ। ਜੇਕਰ ਉਹ ਅਰਜ਼ੀ ਕਰਦਾ ਹੈ ਤਾਂ ਪੁਲਿਸ ਵੈਰੀਫਿਕੇਸ਼ਨ ਦੇ ਆਧਾਰ ‘ਤੇ ਅਗਲਾ ਕਦਮ ਚੁੱਕਿਆ ਜਾਵੇਗਾ। ਜੇਲ੍ਹ ਮੰਤਰੀ ਮੁਤਾਬਕ ਜੇਲ੍ਹ ਵਿਚ ਗੁਰਮੀਤ ਦਾ ਵਿਹਾਰ ਤਸੱਲੀਬਖਸ਼ ਹੈ ਤੇ ਉਹ ਆਮ ਕੈਦੀਆਂ ਵਾਂਗ ਸਜ਼ਾ ਕੱਟ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਡੇਰਾ ਮੁਖੀ ਨਾਲ ਜੇਲ੍ਹ ਵਿਚ ਰਹਿਣਾ ਚਾਹੁੰਦੀ ਹੈ ਹਨੀਪ੍ਰੀਤ