ਕੈਨੇਡਾ ’ਚ ਫੇਰ ਪੰਜਾਬੀ ਨੌਜਵਾਨ ਦਾ ਕਤਲ


ਵੈਨਕੂਵਰ, 14 ਨਵੰਬਰ (ਏਜੰਸੀ) : ਸਰੀ ਦੇ ਕੋਲ ਐਬਟਸਫੋਰਡ ਵਿੱਚ ਦਿਨ ਦਿਹਾੜੇ ਗੋਲ਼ੀ ਮਾਰ ਕੇ ਪੰਜਾਬੀ ਨੌਜਵਾਨ (19) ਦਾ ਕਤਲ ਕਰ ਦਿੱਤਾ ਗਿਆ। ਘਟਨਾ ਸੋਮਵਾਰ ਨੂੰ ਸਿੰਪਸਨ ਅਤੇ ਰੌਸ ਰੋਡਸ ਦੇ ਇਲਾਕੇ ਵਿੱਚ ਦੁਪਹਿਰ ਵੇਲੇ ਕਰੀਬ 3.30 ਵਜੇ ਵਾਪਰੀ। ਸਥਾਨਕ ਨਿੱਜੀ ਨਿਊਜ਼ ਨੈਟਵਰਕ ਦੀ ਖਬਰ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਜਗਵੀਰ ਮੱਲੀ ਵਜੋਂ ਹੋਈ ਹੈ। ਗੋਲ਼ੀ ਲੱਗਣ ਬਾਅਦ ਜ਼ਖ਼ਮੀ ਜਗਵੀਰ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ, ਪਰ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਫਿਲਹਾਲ ਮ੍ਰਿਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ। ਹਾਲਾਂਕਿ ਪੁਲਿਸ ਨੇ ਸਿਰਫ ਮ੍ਰਿਤਕ ਦੀ ਉਮਰ ਦੀ ਹੀ ਪੁਸ਼ਟੀ ਕੀਤੀ ਹੈ। ਐਬਟਸਫੋਰਡ ਵਿੱਚ ਕੁਝ ਹੀ ਸਮਾਂ ਪਹਿਲਾਂ ਵੀ ਗੋਲ਼ੀ ਚੱਲਣ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ’ਚ ਫੇਰ ਪੰਜਾਬੀ ਨੌਜਵਾਨ ਦਾ ਕਤਲ