ਆਪ ਵਿਧਾਇਕ ਅਮਾਨਤੁੱਲਾ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ : ਦਿੱਲੀ ਭਾਜਪਾ ਪ੍ਰਧਾਨ


ਨਵੀਂ ਦਿੱਲੀ, 5 ਨਵੰਬਰ (ਏਜੰਸੀ) : ਦਿੱਲੀ ਵਿਚ ਐਤਵਾਰ ਨੂੰ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ ਵਿਚ ਆਪ ਵਿਧਾਇਕਾਂ ਦੇ ਨਾਲ ਧੱਕਾ-ਮੁੱਕੀ ਵਿਚ ਉਲਝੇ ਦਿੱਲੀ ਭਾਜਪਾ ਇਕਾਈ ਦੇ ਮੁਖੀ ਮਨੋਜ ਤਿਵਾੜੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਆਪ ਦੇ ਇੱਕ ਵਿਧਾਇਕ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਦੇ ਨਾਲ ਧੱਕਾ-ਮੁੱਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਹੋ ਗਈ ਹੈ।

ਇਸ ਖੇਤਰ ਦੇ ਡੀਸੀਪੀ ਕਹਿ ਰਹੇ ਹਨ ਕਿ ਕੁਝ ਆਪ ਵਰਕਰ ਜ਼ਖਮੀ ਹੋ ਗਏ। ਮੈਂ ਉਨ੍ਹਾਂ ਸਿਰਫ ਚਾਰ ਦਿਨ ਵਿਚ ਦਿਖਾਵਾਂਗਾ ਕਿ ਪੁਲਿਸ ਨੇ ਕੀ ਕੀਤਾ ਹੈ। ਭਾਜਪਾ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਉਦਘਾਟਨ ਸਮਾਰੋਹ ਵਾਲੀ ਥਾਂ ‘ਤੇ ਪੁੱਜੇ ਸੀ। ਪ੍ਰਦਰਸ਼ਨ ਦੇ ਸਮੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਥੇ ਹਾਜ਼ਰ ਨਹੀਂ ਸਨ। ਪਾਰਟੀ ਨੇ ਇੱਕ ਬਿਆਨ ਵਿਚ ਕਿਹਾ ਕਿ ਆਪ ਵਿਧਾਇਕ ਅਮਾਨਤੁੱਲਾ ਖਾਨ ਨੇ ਦਿੱਲੀ ਭਾਜਪਾ ਪ੍ਰਧਾਨ ‘ਤੇ ਹਮਲਾ ਕੀਤਾ। ਖਾਨ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਪ ਵਿਧਾਇਕ ਅਮਾਨਤੁੱਲਾ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ : ਦਿੱਲੀ ਭਾਜਪਾ ਪ੍ਰਧਾਨ