ਅਮਰੀਕੀ ਸੁਪਰੀਮ ਕੋਰਟ ਵਲੋਂ ਟਰੰਪ ਦੀ ਆਲੋਚਨਾ


ਵਾਸ਼ਿੰਗਟਨ, 23 ਨਵੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਟਰੰਪ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਦੇ ਨਾਲ ਇੱਕ ਅਸਧਾਰਣ ਵਿਵਾਦ ਵਿਚ ਉਲਝ ਗਏ ਹਨ। ਅਕਸਰ ਜਦ ਮੁਕੱਦਮੇ ਟਰੰਪ ਦੇ ਖ਼ਿਲਾਫ਼ ਜਾਂਦੇ ਹਨ ਤਾਂ ਉਹ ਅਦਾਲਤਾਂ ਦੀ ਆਲੋਚਨਾ ਕਰਨ ਲੱਗ ਜਾਂਦੇ ਹਨ। ਪ੍ਰੰਤੂ ਪਹਿਲੀ ਵਾਰ ਸੁਪਰੀਮ ਕੋਰਟ ਦੇ ਮੁੱਖ ਜੱਜ ਜੌਨ ਰਾਬਰਟਸ ਨੇ ਜਨਤਕ ਤੌਰ ‘ਤੇ ਟਰਪ ‘ਤੇ ਪਲਟਵਾਰ ਕੀਤਾ ਹੈ। ਟਰੰਪ ਨੇ ਨਾਈਂਥ ਸਰਕਟ ਦੇ ਕੋਰਟ ਆਫ਼ ਅਪੀਲਸ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਇਸ ਦੇ ਫ਼ੈਸਲੇ, ਸਾਡੇ ਦੇਸ਼ ਨੂੰ ਅਸੁਰੱÎਖਿਅਤ ਬਣਾ ਰਹੇ ਹਨ। ਇਹ ਬਹੁਤ ਹੀ ਖਤਰਨਾਕ ਅਤੇ ਮੂਰਖਤਾਪੂਰਣ ਹੈ। ਡੈਮੋਕਰੇਟਿਕ ਰਾਸ਼ਟਰਪਤੀਆਂ ਵਲੋਂ ਨਿਯੁਕਤ ਜੱਜ ਮੌਜੂਦਾ ਵਾਈਟ ਹਾਊਸ ਦੇ ਖ਼ਿਲਾਫ਼ ਕੰਮ ਕਰ ਰਹੇ ਹਨ।

ਟਰੰਪ ਦੀ ਸ਼ਿਕਾਇਤ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਰਾਬਰਟਸ ਨੇ ਕਿਹਾ ਕਿ ਸਾਡੇ ਕੋਲ ਓਬਾਮਾ, ਟਰੰਪ, ਬੁਸ਼ ਜਾਂ ਕਲਿੰਟਨ ਦੇ ਜੱਜ ਨਹੀਂ ਹਨ। ਸਾਡੇ ਕੋਲ ਸਮਰਪਿਤ ਜੱਜਾਂ ਦਾ ਅਸਧਾਰਣ ਸਮੂਹ ਹੈ ਜੋ ਅਪਣੇ ਪੇਸ਼ ਹੋਣ ਵਾਲੇ ਹਰੇਕ ਵਿਅਕਤੀ ਦੇ ਨਾਲ ਬਰਾਬਰੀ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਜ਼ਾਦ ਨਿਆਪਾਲਿਕਾ ਦੇ ਲਈ ਅਸੀਂ ਸਭ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ।

ਹਾਲਾਂਕਿ ਇਸ ਟਿੱਪਣੀ ‘ਤੇ ਫਲੋਰਿਡਾ ਵਿਚ ਛੁੱਟੀ ਬਿਤਾ ਰਹੇ ਟਰੰਪ ਨੇ ਟਵਿਟਰ ‘ਤੇ ਪਲਟਵਾਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮੁਆਫ਼ ਕਰਨਾ ਮੁੱਖ ਜਸਟਿਸ ਜਾਨ ਰਾਬਰਟਸ ਲੇਕਿਨ ਆਪ ਦੇ ਕੋਲ ਨਿਸ਼ਚਿਤ ਤੌਰ ‘ਤੇ ‘ਓਬਾਮਾ ਜਸਟਿਸ’ ਹੈ ਅਤੇ ਉਹ ਉਨ੍ਹਾਂ ਲੋਕਾਂ ਨੂੰ ਬਹੁਤ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਜਿਨ੍ਹਾਂ ਦੇ ਕੋਲ ਸਾਡੇ ਦੇਸ਼ ਦੀ ਸੁਰੱਖਿਆ ਦਾ ਦਾਰੋਮਦਾਰ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰੰਪ ਦੁਆਰਾ ਅਦਾਲਤਾਂ ਦੀ ਆਲੋਚਨਾ ‘ਤੇ ਮੁੱਖ ਜਸਟਿਸ ਜਾਨ ਰਾਰਬਰਟਸ ਨੇ ਕਿਹਾ ਸੀ ਕਿ ਨਿਆਪਾਲਿਕਾ ਆਜ਼ਾਦ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਸੁਪਰੀਮ ਕੋਰਟ ਵਲੋਂ ਟਰੰਪ ਦੀ ਆਲੋਚਨਾ