ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰੀ ਦੀ ਦੌੜ ‘ਚ ਕਮਲਾ ਹੈਰਿਸ


ਵਾਸ਼ਿੰਗਟਨ, 14 ਨਵੰਬਰ (ਏਜੰਸੀ) : ਫੀਮੇਲ ਓਬਾਮਾ ਦੇ ਰੂਪ ਵਿਚ ਮਸ਼ਹੂਰ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ 2020 ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਸੰਭਾਵਤ ਉਮੀਦਵਾਰਾਂ ਵਿਚ ਸ਼ਾਮਲ ਹੈ। ਉਨ੍ਹਾਂ ਦੀ ਪਾਰਟੀ ਨੇ ਹਾਲੀਆ ਮੱਧਕਾਲੀ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਨਾਲ ਹੀ, ਪਿਛਲੇ ਦੋ ਸਾਲਾਂ ਵਿਚ ਕਮਲਾ ਸੈਨੇਟ ਵਿਚ ਪਾਰਟੀ ਦੀ ਸਟਾਰ ਨੇਤਾ ਦੇ ਤੌਰ ‘ਤੇ ਉਭਰੀ ਹੈ। ਉਹ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਡੈਮੋਕਰੇਟਿਕ ਪਾਰਟੀ ਵਲੋਂ ਆਵਾਜ਼ ਚੁੱਕਣ ਵਾਲੇ ਮੁਖਰ ਨੇਤਾਵਾਂ ਵਿਚ ਸ਼ਾਮਲ ਹੈ। ਐਕਸੀਯੋਸ ਵਲੋਂ ਕੀਤੇ ਗਏ ਆਨਲਾਈਨ ਸਰਵੇਖਣ ਦੇ ਅਨੁਸਾਰ ਜੇਕਰ ਹੁਣੇ ਚੋਣ ਹੁੰਦੀ ਹੈ ਤਾਂ ਉਹ ਟਰੰਪ ਨੂੰ 10 ਅੰਕਾਂ ਦੇ ਫਰਕ ਨਾਲ ਹਰਾ ਸਕਦੀ ਹੈ।

ਉਨ੍ਹਾਂ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕਾਂ ਅਤੇ ਔਰਤਾਂ ਦਾ ਚੰਗਾ ਖਾਸਾ ਵੋਟ ਮਿਲ ਸਕਦਾ ਹੈ। ਕਮਲਾ ਹੈਰਿਸ (54) ਨੇ ਇੱਕ ਮਹੀਨੇ ਪਹਿਲਾਂ ਆਈਓਵਾ ਦੀ ਅਪਣੀ ਪਹਿਲੀ ਯਾਤਰਾ ਕੀਤੀ ਸੀ। ਇਸ ਬਾਰੇ ਵਿਚ ਮੀਡੀਆ ਮਾਹਰਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਤਪੀ ਚੋਣ ਦੀ ਤਿਆਾਰੀਆਂ ਵਿਚ ਜੁਟੀ ਹੋਈ ਹੈ। ਸਾਲ 2020 ਦੀ ਰਾਸ਼ਟਰਪਤੀ ਚੋਣ ਦਾ ਆਗਾਜ਼ 3 ਫਰਵਰੀ 2020 ਨੂੰ ਆਈਓਵਾ ਵਿਚ ਹੋਵੇਗਾ ਜਿੱਥੇ ਪਹਿਲੀ ਪ੍ਰਾਇਮਰੀ ਚੋਣ ਹੋਣ ਦਾ ਪ੍ਰੋਗਰਾਮ ਹੈ। ਮੀਡੀਆ ਵਿਚ ਆਈ ਖ਼ਬਰਾਂ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਕਮਲਾ ਦਾ ਆਈਓਵਾ ਦਾ ਵਾਰ ਵਾਰ ਦੌਰਾ ਕਰਨਾ ਉਨ੍ਹਾਂ ਦੀ ਸਭਾਵਾਂ ਵਿਚ ਓਬਾਮਾ ਜਿਹੀ ਊਰਜਾ ਦਾ ਸੰਕੇਤ ਦਿੰਦਾ ਹੈ। ਉਹ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਕਰੀਬੀ ਸਮਝੀ ਜਾਂਦੀ ਹੈ। ਓਬਾਮਾ ਨੇ ਉਨ੍ਹਾਂ 2016 ਵਿਚ ਅਮਰੀਕੀ ਸੈਨੇਟ ਸਮੇਤ ਵਿਭਿੰਨ ਚੋਣਾਂ ਵਿਚ ਉਤਾਰਿਆ ਸੀ।

ਕੈਲੀਫੋਰਨੀਆ ਦੇ ਓਕਲੈਂਡ ਵਿਚ ਜਨਮੀ ਕਮਲਾ ਹੈਰਿਸ ਭਾਰਤ ਦੀ ਰਹਿਣ ਵਾਲੀ ਸ਼ਿਆਮਲਾ ਗੋਪਾਲਨ ਅਤੇ ਜਮੈਕਾ ਮੂਲ ਦੇ ਅਮਰੀਕੀ ਨਾਗਰਿਕ ਡੋਨਾਲਡ ਹੈਰਿਸ ਦੀ ਸੰਤਾਨ ਹੈ। ਕਮਲਾ ਦੀ ਮਾਂ ਸ਼ਿਆਮਲਾ ਗੋਪਾਲਨ 1960 ਵਿਚ ਚੇਨਈ ਤੋਂ ਅਮਰੀਕਾ ਪਰਵਾਸ ਕਰ ਗਈ ਸੀ। ਕਮਲਾ ਨੇ ਮੀਡੀਆ ਵਿਚ ਦਿੱਤੇ ਇੰਟਰਵਿਊ ਵਿਚ ਇਨ੍ਹਾਂ ਖ਼ਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਹੈ, ਨਾ ਹੀ ਇਨਕਾਰ ਕੀਤਾ ਹੈ ਕਿ ਉਹ ਸਾਲ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦੀਵਾਰੀ ਦੀ ਦੌੜ ਵਿਚ ਸ਼ਾਮਲ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਉਮੀਦਵਾਰੀ ਦੀ ਦੌੜ ‘ਚ ਕਮਲਾ ਹੈਰਿਸ