ਅਮਰੀਕਾ : ਸ਼ਿਕਾਗੋ ਦੇ ਹਸਪਤਾਲ ਵਿਚ ਗੋਲੀਬਾਰੀ, 4 ਮੌਤਾਂ


ਸ਼ਿਕਾਗੋ, 20 ਨਵੰਬਰ (ਏਜੰਸੀ) : ਅਮਰੀਕਾ ਵਿੱਚ ਸ਼ਿਕਾਗੋ ਸ਼ਹਿਰ ਦੇ ਇੱਕ ਹਸਪਤਾਲ ਵਿਚ ਸੋਮਵਾਰ ਨੂੰ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿਚ ਬੰਦੂਕਧਾਰੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇੱਕ ਡਾਕਟਰ, ਹਸਪਤਾਲ ਦਾ ਕਰਮੀ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਇਸ ਹਮਲੇ ਵਿਚ ਹਸਪਤਾਲ ਦਾ ਇੱਕ ਸਟਾਫ਼ ਮੈਂਬਰ ਵੀ ਜ਼ਖ਼ਮੀ ਹੋ ਗਿਆ। ਘਟਨਾ ਦੱਖਣੀ ਸ਼ਿਕਾਗੋ ਸ਼ਹਿਰ ਦੇ ਮਰਸੀ ਹਸਪਤਾਲ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੇ ਜਿਸ ਡਾਕਟਰ ਨੂੰ ਗੋਲੀ ਮਾਰੀ ਉਹ ਉਸ ਨੂੰ ਜਾਣਦਾ ਸੀ। ਹਸਪਤਾਲ ਵਿਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਸਨ।

ਹਸਪਤਾਲ ਵਿਚ ਮੌਜੂਦ ਮਰੀਜ਼ਾਂ ਨੇ ਹਮਲਾਵਰ ਨੂੰ ਦੇਖ ਕੇ ਅਪਣੇ ਹੱਥ ਖੜ੍ਹੇ ਕਰ ਲਏ। ਮਰਨ ਵਾਲਾ ਚੌਥਾ ਵਿਅਕਤੀ ਵੀ ਹਸਪਤਾਲ ਦਾ ਹੀ ਇੱਕ ਕਰਮਚਾਰੀ ਹੈ। ਪੁਲਿਸ ਕਰਮੀ ਦੀ ਮੌਤ ਉਸ ਦੌਰਾਨ ਹੋਈ ਜਦ ਉਹ ਹਮਲਾਵਰ ਕੋਲੋਂ ਲੋਕਾਂ ਦੀ ਰੱਖਿਆ ਕਰ ਰਹੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਦੀ ਵੀ ਮੌਤ ਹੋ ਗਈ ਹੈ ਅਤੇ ਉਸ ਦੀ ਪਛਾਣ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ। ਅਜੇ ਤੱਕ ਇਸ ਗੱਲ ਦਾ ਵੀ ਪਤਾ ਨਹੀਂ ਚਲਿਆ ਕਿ ਹਮਲਾਵਰ ਅਪਣੀ ਹੀ ਗੋਲੀਆਂ ਨਾਲ ਮਰਿਆ ਹੈ ਜਾਂ ਫੇਰ ਪੁਲਿਸ ਕਰਮੀ ਦੀ ਗੋਲੀ ਨਾਲ। ਇੱਕ ਹੋਰ ਪੁਲਿਸ ਕਰਮੀ ਇਸ ਹਮਲੇ ਵਿਚ ਜ਼ਖਮੀ ਹੋਇਆ ਹੈ। ਕੋਲਾਰਾਡੋ ਦੇ ਡੈਨਵਰ ਵਿਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ। ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਸੜਕ ‘ਤੇ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਫੜਿਆ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ : ਸ਼ਿਕਾਗੋ ਦੇ ਹਸਪਤਾਲ ਵਿਚ ਗੋਲੀਬਾਰੀ, 4 ਮੌਤਾਂ