ਅਕਤੂਬਰ ਮਹੀਨੇ ਵਿੱਚ ਜੀਐਸਟੀ ਰਾਹੀਂ ਇਕੱਠੇ ਹੋਏ 1 ਲੱਖ ਕਰੋੜ ਤੋਂ ਵੱਧ ਰੁਪਏ


ਨਵੀਂ ਦਿੱਲੀ, 1 ਨਵੰਬਰ (ਏਜੰਸੀ) : ਜੀਐਸਟੀ ਕੁਲੈਕਸ਼ਨ ਪੰਜ ਮਹੀਨਿਆਂ ਮਗਰੋਂ ਅਕਤੂਬਰ ਵਿੱਚ ਇਕ ਵਾਰ ਮੁੜ ਇਕ ਲੱਖ ਕਰੋੜ ਰਪੁਏ ਦਾ ਅੰਕੜਾ ਪਾਰ ਕਰ ਗਈ। ਇਸ ਦੀ ਮੁੱਖ ਵਜ੍ਹਾ ਬਾਜ਼ਾਰ ਵਿੱਚ ਤਿਉਹਾਰੀ ਮੰਗ ਵਧਣ ਅਤੇ ਸਰਕਾਰ ਵੱਲੋਂ ਟੈਕਸ ਚੋਰੀ ਰੋਕਣ ਲਈ ਚੁੱਕੇ ਕਦਮ ਹਨ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਕਤੂਬਰ ਮਹੀਨੇ ਵਿੱਚ 67.45 ਲੱਖ ਵਪਾਰੀਆਂ ਨੇ ਵਸਤਾਂ ਅਤੇ ਸੇਵਾਵਾਂ ਕਰ ਦਿੱਤਾ ਅਤੇ ਟੈਕਸ ਦੇ ਰੂਪ ਵਿੱਚ 1,00710 ਕਰੋੜ ਰੁਪਏ ਜਮ੍ਹਾਂ ਕਰਾਏ।

ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕੀਤਾ, ‘‘ ਅਕਤੂਬਰ 2018 ਦੀ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਉਪਰ ਚਲੀ ਗਈ ਹੈ। ਇਹ ਜੀਐਸਟੀ ਦਰਾਂ ਘਟਾਉਣ, ਟੈਕਸ ਚੋਰੀ ਰੋਕਣ, ਬਿਹਤਰ ਤਰੀਕੇ ਨਾਲ ਲਾਗੂ ਕਰਨ, ਪੂਰੇ ਮੁਲਕ ਵਿਚ ਇਕਸਾਰ ਟੈਕਸ ਹੋਣ ਅਤੇ ਟੈਕਸ ਅਧਿਕਾਰੀਆਂ ਦੇ ਨਾਂਮਾਤਰ ਦਖ਼ਲ ਦੀ ਸਫਲਤਾ ਹੈ। ’’ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਜੀਐਸਟੀ ਕੁਲੈਕਸ਼ਨ ਵਿੱਚ ਕੁਝ ਸੂਬਿਆਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ।

ਇਨ੍ਹਾਂ ਵਿੱਚ ਕੇਰਲ(44 ਫੀਸਦੀ), ਝਾਰਖੰਡ ( 20 ਫੀਸਦੀ), ਰਾਜਸਥਾਨ (14 ਫੀਸਦੀ), ਉਤਰਾਖੰਡ (13 ਫੀਸਦੀ) ਅਤੇ ਮਹਾਰਾਸ਼ਟਰ (11 ਫੀਸਦੀ) ਸ਼ਾਮਲ ਹਨ। ਇਸ ਸਾਲ ਅਪਰੈਲ ਵਿੱਚ ਪਹਿਲੀ ਵਾਰ ਜੀਐਸਟੀ ਕੁਲੈਕਸ਼ਨ ਇਕ ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਕੇ 1,03,458 ਕਰੋੜ ’ਤੇ ਪੁੱਜੀ ਸੀ। ਇਸ ਦੇ ਬਾਅਦ ਤੋਂ ਇਹ ਲਗਾਤਾਰ 90 ਹਜ਼ਾਰ ਕਰੋੜ ਰੁਪਏ ’ਤੇ ਚੱਲ ਰਹੀ ਸੀ। ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਹਰ ਮਹੀਨੇ ਇਕ ਲੱਖ ਕਰੋੜ ਰੁਪਏ ਦੇ ਜੀਐਸਟੀ ਕੁਲੈਕਸ਼ਨ ਦਾ ਟੀਚਾ ਮਿਥਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਤੂਬਰ ਮਹੀਨੇ ਵਿੱਚ ਜੀਐਸਟੀ ਰਾਹੀਂ ਇਕੱਠੇ ਹੋਏ 1 ਲੱਖ ਕਰੋੜ ਤੋਂ ਵੱਧ ਰੁਪਏ