ਕਿਊਬੈਕ ਚੋਣਾਂ ’ਚ ਨਵੀਂ ਮੱਧ ਮਾਰਗੀ ਪਾਰਟੀ ਦੀ ਜਿੱਤ


ਮੌਂਟਰੀਅਲ, 2 ਅਕਤੂਬਰ (ਏਜੰਸੀ) : ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਪਹਿਲੀ ਪਾਰ ਇਕ ਮੱਧ ਮਾਰਗੀ ਪਾਰਟੀ ਚੋਣ ਜਿੱਤ ਕੇ ਸੱਤਾ ਵਿੱਚ ਆਈ ਹੈ ਜਿਸ ਨੇ ਸਰਕਾਰੀ ਅਮਲੇ ਅਤੇ ਆਵਾਸ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਹੈ। ਮੁਢਲੇ ਨਤੀਜਿਆਂ ਮੁਤਾਬਕ 61 ਸਾਲਾ ਕਾਰੋਬਾਰੀ ਫਰਾਂਸਵਾਂ ਲੈਗਾਲਟ ਦੀ ਅਗਵਾਈ ਹੇਠ ਕੋਲੀਸ਼ਨ ਐਵਨੀਰ ਕਿਊਬੈਕ (ਸੀਏਕਯੂ) ਜੇਤੂ ਐਲਾਨੇ ਗਏ ਹਨ। ਇਸ ਪਾਰਟੀ ਦਾ 2011 ਵਿੱਚ ਗਠਨ ਕੀਤਾ ਗਿਆ ਸੀ ਤੇ ਚੋਣ ਸਰਵੇਖਣ ਵਿੱਚ ਇਹ ਪਾਰਟੀ ਪ੍ਰਾਂਤਕ ਅਸੈਂਬਲੀ ਦੀਆਂ ਬਹੁਗਿਣਤੀ ਸੀਟਾਂ ਜਿੱਤਦੀ ਨਜ਼ਰ ਆ ਰਹੀ ਸੀ।

ਸ੍ਰੀ ਲੈਗਾਲਟ ਨੇ ਟਵਿਟਰ ’ਤੇ ਆਖਿਆ ‘‘ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ, ਮੇਰੀ ਟੀਮ ’ਤੇ ਤੁਹਾਡੇ ਵੱਲੋਂ ਪ੍ਰਗਟਾਏ ਭਰੋਸੇ ਤੋਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਤੁਹਾਡੇ ਲਈ ਕੰਮ ਕਰਨ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’’

ਚਾਰ ਦਹਾਕਿਆਂ ਵਿੱਚ ਪਹਿਲੀ ਵਾਰ ਕਿਊਬੈਕ ਦੀ ਆਜ਼ਾਦੀ ਦਾ ਮੁੱਦਾ ਉਭਰ ਕੇ ਸਾਹਮਣੇ ਨਹੀਂ ਆਇਆ ਤੇ ਸੂਬੇ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਲਿਬਰਲ ਤੇ ਵੱਖਵਾਦੀ ਪਾਰਟੀ ਕਿਊਬੈਕਵਾ ਸੱਤਾ ਤੋਂ ਲਾਂਭੇ ਹੋ ਗਈਆਂ ਹਨ। ਇਹ ਚੋਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੰਘੀ ਲਿਬਰਲ ਪਾਰਟੀ ਲਈ ਵੀ ਝਟਕਾ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਓਂਟਾਰੀਓ ਵਿੱਚ ਟੋਰੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। ਸ੍ਰੀ ਟਰੂਡੋ ਨੇ ਇਕ ਬਿਆਨ ਵਿੱਚ ਅਰਥਚਾਰੇ ਤੇ ਵਾਤਾਵਰਨ ਦੇ ਮੁੱਦੇ ’ਤੇ ਲੈਗਾਲਟ ਨਾਲ ਸਾਂਝ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਲੈਗਾਲਟ ਨੇ ਆਵਾਸ ਵਿੱਚ ਕਟੌਤੀ ਕਰਨ ਤੇ ਜਿਹੜੇ ਆਵਾਸੀ ਕਿਊਬੈਕ ਆਉਣ ਤੋਂ ਬਾਅਦ ਤਿੰਨ ਸਾਲਾਂ ’ਚ ਫਰੈਂਚ ਨਹੀਂ ਸਿੱਖਣਗੇ ਉਨ੍ਹਾਂ ਨੂੰ ਵਾਪਸ ਭਿਜਵਾ ਦਿੱਤਾ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਿਊਬੈਕ ਚੋਣਾਂ ’ਚ ਨਵੀਂ ਮੱਧ ਮਾਰਗੀ ਪਾਰਟੀ ਦੀ ਜਿੱਤ