ਮਾਈਕਰੋਸਾਫ਼ਟ ਦੇ ਸਹਿ-ਸੰਸਥਾਪਕ ਪੌਲ ਐਲਨ ਨਹੀਂ ਰਹੇ


ਨਵੀਂ ਦਿੱਲੀ, 16 ਅਕਤੂਬਰ (ਏਜੰਸੀ) : ਸਾਫ਼ਟਵੇਅਰ ਕੰਪਨੀ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਪੌਲ ਐਲਨ ਦਾ ਦੇਹਾਂਤ ਹੋ ਗਿਆ ਹੈ, ਉਹ 65 ਸਾਲ ਦੇ ਹਨ। ਐਲਨ ਕੈਂਸਰ ਨਾਲ ਪੀੜਤ ਸਨ। ਬਿਲ ਗੇਟਸ ਅਤੇ ਐਲਨ ਬਚਪਨ ਦੇ ਦੋਸਤ ਸਨ ਅਤੇ ਦੋਵਾਂ ਨੇ ਮਿਲ ਕੇ ਹੀ ਮਾਈਕਰੋਸਾਫਟ ਕੰਪਨੀ ਦੀ ਨੀਂਹ ਰੱਖੀ ਸੀ। ਐਲਨ ਦੀ ਕੰਪਨੀ ਵਲਕਨ ਇੰਕ ਨੇ ਬਿਆਨ ਜਾਰੀ ਕਰਕੇ ਇਸ ਦੁਖਦ ਸਮਾਚਾਰ ਨੂੰ ਜਨਤਕ ਕੀਤਾ। ਬਿਆਨ ਵਿਚ ਦੱÎਸਿਆ ਹੈ ਕਿ ਸੋਮਵਾਰ ਨੂੰ ਐਲਨ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਐਲਨ ਨੇ ਕਿਹਾ ਸੀ ਕਿ 2009 ਵਿਚ ਉਨ੍ਹਾਂ ਨੂੰ ਕੈਂਸਰ ਹੋਇਆ ਸੀ। ਇਸ ਦਾ ਇਲਾਜ ਉਨ੍ਹਾਂ ਨੇ ਕਰ ਲਿਆ ਸੀ ਲੇਕਿਨ ਉਹ ਮੁੜ ਉਸ ਦੇ ਸ਼ਿਕਾਰ ਹੋ ਗਏ ਹਨ। ਐਲਨ ਅਤੇ ਗੇਟਸ ਨੇ 1975 ਵਿਚ ਮਾਈਕਰੋਸਾਫ਼ਟ ਕਾਰਪ ਦੀ ਨੀਂਹ ਰੱਖੀ ਸੀ। ਮਾਈਕਰੋਸਾਫਟ ਦੇ ਲਈ 1980 ਦਾ ਸਾਲ ਮੀਲ ਦਾ ਪੱਥਰ ਸਾਬਤ ਹੋਇਆ, ਜਦ ਆਈਬੀਐਮ ਕਾਰਪ ਨੇ ਪਰਸਨਲ ਕੰਪਿਊਟਰ ਦੇ ਖੇਤਰ ਵਿਚ ਪਰਵੇਸ਼ ਕਰਨ ਦਾ ਫ਼ੈਸਲਾ ਲਿਆ। ਐਲਨ ਨੇ ਸਮੁੰਦਰੀ ਹੈਲਥ, ਬੇਘਰ ਲੋਕਾਂ ਅਤੇ ਅਡਵਾਂਸ ਸਾਂਈਟਿਫਿਕ ਰਿਸਰਚ ਜਿਹੇ ਖੇਤਰ ਵਿਚ ਪਿਛਲੇ ਕੁਝ ਦਹਾਕੇ ਦੌਰਾਨ ਦੋ ਅਰਬ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਕਮ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਾਈਕਰੋਸਾਫ਼ਟ ਦੇ ਸਹਿ-ਸੰਸਥਾਪਕ ਪੌਲ ਐਲਨ ਨਹੀਂ ਰਹੇ