ਨੀਰਵ ਮੋਦੀ ਨੇ ਕੈਨੇਡਾ ‘ਚ ਵੀ ਮਾਰੀ ਠੱਗੀ


ਨਵੀਂ ਦਿੱਲੀ, 8 ਅਕਤੂਬਰ (ਏਜੰਸੀ) : ਕੈਨੇਡੀਅਨ ਮੂਲ ਦੇ 36 ਸਾਲਾ ਪੌਲ ਅਲਫਾਂਸੋ ਨੇ ਭਗੌੜੇ ਭਾਰਤੀ ਕਾਰੋਬਾਰੀ ਨੀਰਵ ਮੋਦੀ ‘ਤੇ ਉਨ੍ਹਾਂ ਦੋ ਲੱਖ ਡਾਲਰ ਦੀ ਨਕਲੀ ਹੀਰੇ ਦੀ ਅੰਗੂਠੀਆਂ ਵੇਚਣ ਦਾ ਦੋਸ਼ ਲਗਾਇਆ ਹੈ। ਇੱਕ ਪੇਮੈਂਟ ਪ੍ਰੋਸੈਸਿੰਗ ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ ਪੌਲ ਅਲਫਾਂਸੋ ਨੇ ਇਹ ਅੰਗੂਠੀਆਂ ਅਪਣੀ ਮੰਗੇਤਰ ਦੇ ਲਈ ਖਰੀਦੀ ਸੀ। ਸਾਊਥ ਚਾਇਨਾ ਮੌਰਨਿੰਗ ਪੋਸਟ ਦੀ ਇੱਕ ਰਿਪੋਰਟ ਮੁਤਾਬਕ, ਪੌਲ ਨੇ ਦੱਸਿਆ ਕਿ ਉਨ੍ਹਾਂ ਦੀ ਨੀਰਵ ਮੋਦੀ ਨਾਲ ਕਈ ਮੁਲਾਕਾਤਾਂ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨਾਲ ਦੋਸਤੀ ਹੋ ਗਈ। ਨੀਰਵ ਮੋਦੀ ਨੇ ਉਨ੍ਹਾਂ ਨਾਲ ਇਨ੍ਹਾਂ ਮੁਲਾਕਾਤਾਂ ਵਿਚ ਅਪਣੇ ਬਾਰੇ ਵਿਚ ਸਭ ਕੁਝ ਦੱਸਿਆ। ਜਿਸ ਤੋਂ ਬਾਅਦ ਉਹ ਨੀਰਵ ਮੋਦੀ ‘ਤੇ ਭਰੋਸਾ ਕਰਨ ਲੱਗੇ। ਜਦ ਉਨ੍ਹਾਂ ਪਤਾ ਚਲਿਆ ਕਿ ਨੀਰਵ ਮੋਦੀ ਖੁਦ ਇੱਕ ਹੀਰਾ ਕਾਰੋਬਾਰੀ ਹਨ ਤਾਂ ਉਨ੍ਹਾਂ ਨੇ ਅਪਣੀ ਮੰਗੇਤਰ ਦੇ ਲਈ ਬਿਹਤਰੀਨ ਅੰਗੂਠੀ ਬਣਾਉਣ ਦੀ ਵੀ ਚਰਚਾ ਕੀਤੀ। ਜਿਸ ‘ਤੇ ਨੀਰਵ ਮੋਦੀ ਨੇ ਖੁਦ ਉਨ੍ਹਾਂ ਅਪਣੇ ਇੱਥੋਂ ਅੰਗੂਠੀਆਂ ਖਰੀਦਣ ਦੇ ਲਈ ਕਿਹਾ।

ਪੌਲ ਨੇ ਅੱਗੇ ਕਿਹਾ ਕਿ ਨੀਰਵ ਨੇ ਉਨ੍ਹਾਂ ਤਸੱਲੀ ਦਿੱਤੀ ਕਿ ਉਨ੍ਹਾਂ ਦੇ ਇੱਥੋਂ ਖਰੀਦੀ ਜਾਣ ਵਾਲੀ ਅੰਗੂਠੀਆਂ ਦੁਨੀਆ ਦੀ ਕੀਮਤੀ ਅੰਗੂਠੀਆਂ ਵਿਚੋਂ ਇੱਕ ਹਨ। ਨੀਰਵ ਨੇ ਉਨ੍ਹਾਂ ਇਸ ਗੱਲ ਦੀ ਵੀ ਤਸੱਲੀ ਦਿੱਤੀ ਕਿ ਉਹ ਇਨ੍ਹਾਂ ਅੰਗੂਠੀਆਂ ਦੇ ਅਸਲੀ ਹੋਣ ਦਾ ਸਰਟੀਫਿਕੇਟ ਵੀ ਦੇਣਗੇ। ਪੌਲ ਨੇ ਦੱਸਿਆ ਕਿ ਨੀਰਵ ਕੋਲੋਂ ਉਨ੍ਹਾਂ ਨੇ ਜੋ ਪਹਿਲੀ ਅੰਗੂਠੀ ਖਰੀਦੀ ਉਸ ਦੀ ਕੀਮਤ ਕਰੀਬ ਇੱਕ ਲੱਖ ਵੀਹ ਹਜ਼ਾਰ ਡਾਲਰ ਸੀ। ਉਸ ਤੋਂ ਬਾਅਦ ਨੀਰਵ ਮੋਦੀ ਨੇ ਖੁਦ ਉਨ੍ਹਾਂ ਇੱਕ ਹੋਰ ਅੰਗੂਠੀ ਖਰੀਦਣ ਦੀ ਪੇਸ਼ਕਸ਼ ਕੀਤੀ, ਜਿਸ ਦੀ ਕੀਮਤ 80 ਹਜ਼ਾਰ ਡਾਲਰ ਦੱਸੀ ਗਈ।ਪੌਲ ਨੂੰ ਕਿਹਾ ਗਿਆ ਕਿ ਇਹ ਅੰਗੂਠੀਆਂ ਹਾਂਗਕਾਂਗ ਤੋਂ ਬਣ ਕੇ ਆਉਣਗੀਆਂ। ਪੌਲ ਨੇ ਇਨ੍ਹਾ ਅੰਗੂਠੀਆਂ ਦੇ ਲਈ ਪੇਮੈਂਟ ਵੀ ਕਰ ਦਿੱਤੀ। ਜਦ ਉਨ੍ਹਾਂ ਇਨ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਨੀਰਵ ਮੋਦੀ ਨੂੰ ਕਈ ਮੇਲ ਕੀਤੇ। ਲੇਕਿਨ ਕੋਈ ਵੀ ਜਵਾਬ ਨਹੀਂ ਮਿਲਣ ‘ਤੇ ਪੌਲ ਨੇ ਅੰਗੂਠੀਆਂ ਦੀ ਜਾਂਚ ਕਰਵਾਈ। ਜਾਂਚ ਕਰਾਉਣ ਤੋਂ ਬਾਅਦ ਪਤਾ ਚਲਿਆ ਕਿ ਉਨ੍ਹਾਂ ਦੀ ਖਰੀਦੀ ਹੋਈ ਅੰਗੂਠੀਆਂ ਨਕਲੀ ਹਨ।

ਪੌਲ ਨੇ ਦੱਸਿਆ ਕਿ ਉਨ੍ਹਾਂ ਨੇ ਨਿਊਯਾਰਕ ਪੁਲਿਸ ਵਿਚ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਨੀਰਵ ਮੋਦੀ ਦੇ ਖ਼ਿਲਾਫ਼ ਕੈਲੀਫੋਰਨੀਆ ਦੀ ਕੋਰਟ ਵਿਚ 4.2 ਲੱਖ ਡਾਲਰ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ। ਇਸ ਕੇਸ ਦੀ ਸੁਣਵਾਈ 11 ਜਨਵਰੀ 2019 ਨੂੰ ਹੋਵੇਗੀ। ਪੌਲ ਨੇ ਕਿਹਾ ਕਿ ਉਹ ਇਸ ਡਿਪ੍ਰੈਸ਼ਨ ਤੋਂ ਗੁਜ਼ਰ ਰਹੇ ਹਨ। ਦੱਸ ਦੇਈਏ ਕਿ ਨੀਰਵ ਮੋਦੀ ਅਤੇ ਉਨ੍ਹਾਂ ਦੇ ਪਾਰਟਨਰ ਮੇਹੁਲ ਚੋਕਸੀ ‘ਤੇ ਪੀਐਨਬੀ ਦੇ ਨਾਲ 11300 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਹਾਲ ਹੀ ਵਿਚ ਨੀਰਵ ਮੋਦੀ ‘ਤੇ ਈ.ਡੀ. ਨੇ ਵੱਡੀ ਕਾਰਵਾਈ ਕਰਦੇ ਹੋਏ 637 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨੀਰਵ ਮੋਦੀ ਨੇ ਕੈਨੇਡਾ ‘ਚ ਵੀ ਮਾਰੀ ਠੱਗੀ