#MeToo ਮੁਹਿੰਮ ਦਾ ਸੇਕ ਪੰਜਾਬੀ ਫ਼ਿਲਮ ਇੰਡਸਟਰੀ ਤਕ ਵੀ ਪਹੁੰਚਿਆ


ਚੰਡੀਗੜ੍ਹ, 13 ਅਕਤੂਬਰ (ਏਜੰਸੀ) : ਅੱਜਕਲ੍ਹ ਬਾਲੀਵੁੱਡ ‘ਚ ਜਿਥੇ ਹਰ ਕੋਈ #MeToo ਮੁਹਿੰਮ ਬਾਰੇ ਗੱਲ ਕਰ ਰਿਹਾ ਹੈ ਅਤੇ ਇਸ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ ਅਜਿਹੇ ‘ਚ ਪਾਲੀਵੁੱਡ ਵਿੱਚ ਵੀ ਇਸ ਬਾਰੇ ਹਲਚਲ ਸ਼ੁਰੂ ਹੋ ਗਈ ਹੈ। ਪੰਜਾਬੀ ਫ਼ਿਲਮਾਂ ਦੀ ਸਟਾਰ ਅਦਾਕਾਰਾ ਨੀਰੂ ਬਾਜਵਾ ਨੇ ਇਸ ਬਾਰੇ ਵੱਡਾ ਖੁਲਾਸਾ ਕੀਤਾ ਹੈ। ਇਕ ਚੈਨਲ ਨੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨਾਲ ਗੱਲਬਾਤ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ। ਜੀ ਹਾਂ, ਨੀਰੂ ਨੇ ਟੀਮ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਇੰਡਸਟਰੀ ‘ਚ ਵੀ ਇਹ #MeToo ਵਰਗੀ ਚੀਜ਼ ਮੌਜੂਦ ਹੈ।

ਉਨ੍ਹਾਂ ਦੇ ਬਿਆਨ ਦਾ ਮਤਲਬ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਸਰੀਰਕ ਸੋਸ਼ਣ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਾਲਾਂਕਿ, ਨੀਰੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਸਬੰਧੀ ਕੋਈ ਤਜ਼ੁਰਬਾ ਨਹੀਂ ਹੋਇਆ, ਪਰ ਇਹ ਹੁੰਦਾ ਹੈ। ਨੀਰੂ ਦੇ ਇਸ ਖੁਲਾਸੇ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਵਿੱਚ ਹੁਣ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਲੱਗਦਾ ਹੈ ਕਿ #MeToo ਦੇ ਨਾਲ ਪੰਜਾਬੀ ਇੰਡਸਟਰੀ ਆਪਣੇ ਆਪ ਨੂੰ ਹੁਣ ਬਚਾ ਨਹੀਂ ਪਾਵੇਗੀ। ਇਸ ਤੋਂ ਬਾਅਦ ਹੁਣ ਕੌਣ ਇਸ ਮੂਵਮੈਂਟ ‘ਤੇ ਖੁੱਲ੍ਹ ਕੇ ਬੋਲਦਾ ਹੈ ਇਹ ਦੇਖਣਾ ਖਾਸ ਰਹੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

#MeToo ਮੁਹਿੰਮ ਦਾ ਸੇਕ ਪੰਜਾਬੀ ਫ਼ਿਲਮ ਇੰਡਸਟਰੀ ਤਕ ਵੀ ਪਹੁੰਚਿਆ