ਕੈਨੇਡੀਅਨ ਫੈਡਰਲ ਸਰਕਾਰ ਦੀ ‘ਭੰਗ’ ਨੂੰ ਹਰੀ ਝੰਡੀ


ਟੋਰਾਂਟੋ, 16 ਅਕਤੂਬਰ (ਏਜੰਸੀ) : ਕੈਨੇਡਾ ਵਿਚ ਬੁੱਧਵਾਰ ਤੋਂ ਭੰਗ ਕਾਨੂੰਨੀ ਤੌਰ ’ਤੇ ਖ਼ਰੀਦੀ ਜਾ ਸਕੇਗੀ। ਮੁਲਕ ਵਿਚ ਦਹਾਕਿਆਂ ਤੋਂ ਗ਼ੈਰਕਾਨੂੰਨੀ ਨਸ਼ਿਆਂ ਦੀ ਸੂਚੀ ਵਿਚ ਰਹੀ ‘ਭੰਗ’, ਜਿਸ ਨੂੰ ਇੱਥੇ ‘ਮੈਰੀਵਾਨਾ’ ਜਾਂ ‘ਪੌਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਸਰਕਾਰ ਨੇ ਆਮ ਖਰੀਦ ਲਈ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੁਲਕ ਦਾ ਢਾਂਚਾ ਨੌਜਵਾਨਾਂ ਅਤੇ ਸਮਾਜ ਨੂੰ ਭੰਗ ਦੇ ਗ਼ੈਰਕਾਨੂੰਨੀ ਵਪਾਰ ਤੋਂ ਬਚਾਉਣ ਵਿਚ ਕਾਰਗਰ ਸਿੱਧ ਨਹੀਂ ਹੋ ਰਿਹਾ ਤੇ ਇਸ ਲਈ ਇਹ ਪਾਬੰਦੀ ਹਟਾਈ ਜਾ ਰਹੀ ਹੈ। ਹਾਲਾਂਕਿ ਇਸ ਕਾਨੂੰਨ ਨੂੰ ਲਾਗੂ ਕਰਨ ਵਿਚ ਕਾਫ਼ੀ ਚੁਣੌਤੀਆਂ ਹਨ। ਫੈਡਰਲ ਸਰਕਾਰ ਦੇ ਇਸ ਫ਼ੈਸਲੇ ਨੂੰ ਸੂਬਾਈ ਅਤੇ ਮਿਉਂਸਿਪਲ ਪੱਧਰ ’ਤੇ ਲਾਗੂ ਕਰਨ ਬਾਰੇ ਕਈ ਖ਼ਦਸ਼ੇ ਹਨ।

ਬੇਸ਼ੱਕ ਬਹੁਗਿਣਤੀ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ ਪਰ ਇਸ ਦੇ ਨਾਲ ਬਹੁਤ ਸਾਰੇ ਝਮੇਲੇ ਜੁੜੇ ਹੋਏ ਹਨ। ਬਹੁਤੇ ਲੋਕਾਂ ਨੂੰ ਇਸ ਬਾਰੇ ਨਿਯਮਾਂ ਦੀ ਵਿਸਥਾਰ ਨਾਲ ਜਾਣਕਾਰੀ ਨਹੀਂ। ਨੇਮਾਂ ਮੁਤਾਬਕ ਲੋਕ 150 ਗਰਾਮ ਤਕ ‘ਭੰਗ’ ਆਪਣੇ ਕੋਲ ਰੱਖ ਸਕਦੇ ਹਨ। ਵਿਰੋਧੀ ਧਿਰ ਕੰਜ਼ਰਵੇਟਿਵ ਦੇ ਹਾਊਸ ਲੀਡਰ ਕੈਂਡਿਸ ਬਰਗਨ ਨੇ ਇਸ ਨੂੰ ਸਰਕਾਰ ਦਾ ਕਾਹਲ ’ਚ ਲਿਆ ਫ਼ੈਸਲਾ ਗਰਦਾਨਿਆ। ਡੈਮੋਕ੍ਰੇਟਿਕ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਦਾ ਸਮਰਥਨ ਕਰਦੇ ਹਨ ਪਰ ਸਰਕਾਰ ਇਸ ਨਾਲ ਜੁੜੀਆਂ ਘੁੰਡੀਆਂ ਪਹਿਲਾਂ ਸੁਲਝਾਵੇ। ਫ਼ਿਲਹਾਲ ਸਰਕਾਰ ਅਤੇ ਪੁਲੀਸ ਇਸ ਨਾਲ ਨਜਿੱਠਣ ਲਈ ਕਮਰਕੱਸੇ ਕਰ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡੀਅਨ ਫੈਡਰਲ ਸਰਕਾਰ ਦੀ ‘ਭੰਗ’ ਨੂੰ ਹਰੀ ਝੰਡੀ