ਏਸ਼ਿਆਈ ਚੈਂਪੀਅਨਸ਼ਿਪ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਤ


ਮਸਕਟ, 21 ਅਕਤੂਬਰ (ਏਜੰਸੀ) : ਓਮਾਨ ਵਿੱਚ ਖੇਡੀ ਜਾ ਰਹੀ ਏਸ਼ਿਆਈ ਹਾਕੀ ਚੈਂਪੀਅਨਸ਼ਿਪ ’ਚ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਮਾਤ ਦੇ ਕੇ ਜਿੱਤ ਦਰਜ ਕੀਤੀ। ਟੂਰਨਾਮੈਂਟ ਵਿੱਚ ਭਾਰਤ ਦਾ ਇਹ ਦੂਜਾ ਮੁਕਾਬਲਾ ਸੀ। ਮੈਚ ਦੇ ਪਹਿਲੇ ਹਾਫ਼ ਵਿੱਚ ਪਾਕਿਸਤਾਨੀ ਖਿਡਾਰੀ ਮੁਹੰਮਦ ਇਰਫ਼ਾਨ ਜੂਨੀਅਰ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ ਜੋ ਪਹਿਲੇ ਅੱਧ ਦੌਰਾਨ ਬਰਕਰਾਰ ਰਹੀ। ਦੂਜੇ ਅੱਧ ਵਿੱਚ ਭਾਰਤ ਵੱਲੋਂ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਮਗਰੋਂ ਤੀਜੇ ਅੱਧ ’ਚ ਮਨਦੀਪ ਸਿੰਘ ਨੇ ਭਾਰਤ ਲਈ ਦੂਜਾ ਗੋਲ ਕਰਕੇ ਟੀਮ ਨੂੰ 2-1 ਦੀ ਲੀਡ ਦਿਵਾਈ। ਇਸ ਮਗਰੋਂ ਪਾਕਿਸਤਾਨ ਤੇ ਭਾਰਤ ਨੂੰ ਪੈਨਲਟੀ ਕਾਰਨਰ ਮਿਲੇ। ਪਾਕਿਸਤਾਨ ਆਪਣੇ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਨ ’ਚ ਨਾਕਾਮ ਰਿਹਾ, ਪਰ ਭਾਰਤ ਵੱਲੋਂ ਦਿਲਪ੍ਰੀਤ ਨੇ ਗੋਲ ਕਰਕੇ ਲੀਡ 3-1 ਕਰ ਦਿੱਤੀ, ਜੋ ਮੈਚ ਤੇ ਅਖੀਰ ਤਕ ਬਰਕਰਾਰ ਰਹੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਸ਼ਿਆਈ ਚੈਂਪੀਅਨਸ਼ਿਪ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਤ