ਮੋਦੀ ਵੱਲੋਂ ਤੇਲ ਤੇ ਗੈਸ ਉਤਪਾਦਨ ਸਥਿਤੀ ਦੀ ਸਮੀਖਿਆ


ਨਵੀਂ ਦਿੱਲੀ, 12 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਰਕਾਰੀ ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਅਤੇ ਆਇਲ ਇੰਡੀਆ ਲਿਮਟਡ ਦੀ ਸਮੀਖਿਆ ਕੀਤੀ। ਮੀਟਿੰਗ ਦਾ ਮਕਸਦ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਸੀ ਕਿ ਤੇਲ ਦੀ ਦਰਾਮਦ ਨੂੰ 10 ਫੀਸਦ ਘਟਾਉਣ ਦੇ ਟੀਚੇ ਨੂੰ ਕਿਵੇਂ ਪੂਰਾ ਕਰਨਾ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਓਐੱਨਜੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼ਸ਼ੀ ਸ਼ੰਕਰ ਅਤੇ ਆਇਲ ਇੰਡੀਆ ਲਿਮਟਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਉਤਪਲ ਬੋਰਾ ਨੇ ਆਪੋ-ਆਪਣੀਆਂ ਕੰਪਨੀਆਂ ਦੇ ਅਗਲੇ ਪੰਜ ਸਾਲਾਂ ਦੇ ਤੇਲ ਤੇ ਗੈਸ ਉਤਪਾਦਨ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਤੇ ਪੈਟਰੋਲੀਅਮ ਸਕੱਤਰ ਐੱਮ.ਐੱਮ. ਕੁੱਟੀ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਮਾਰਚ 2015 ਵਿੱਚ ਤੇਲ ਤੇ ਗੈਸ ਦੇ ਖੇਤਰ ਵਿੱਚ ਨਿਰਭਰਤਾ ਨੂੰ ਘਟਾ ਕੇ 2022 ਤੱਕ ਕੁੱਲ ਜ਼ਰੂਰਤ ਦੇ 67 ਫੀਸਦ ਤੱਕ ਲਿਆਉਣ ਦਾ ਸੱਦਾ ਦਿੱਤਾ ਸੀ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸਰਕਾਰ ਨੇ ਖੋਜ ਤੇ ਉਤਪਾਦਨ ਨੀਤੀ ’ਚ ਬਦਲਾਅ ਕੀਤਾ ਹੈ ਅਤੇ ਇਸ ਨੂੰ ਨਿਵੇਸ਼ਕਾਂ ਪੱਖੀ ਬਣਾਇਆ ਹੈ। ਖੋਜ ਤੇ ਉਤਪਾਦਨ ਕੰਪਨੀਆਂ ਹੁਣ ਕਾਨੂੰਨੀ ਤੌਰ ’ਤੇ ਉਨ੍ਹਾਂ ਫੀਲਡਾਂ ’ਤੇ ਸ਼ੈਲ ਗੈਸ ਤੇ ਕੋਲੇ ਤੋਂ ਮਿਥੇਨ ਗੈਸ ਕੱਢਣ ਵਰਗੇ ਗੈਰ ਰਵਾਇਤੀ ਸਰੋਤਾਂ ਦਾ ਇਸਤੇਮਾਲ ਕਰ ਸਕਦੀਆਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੋਦੀ ਵੱਲੋਂ ਤੇਲ ਤੇ ਗੈਸ ਉਤਪਾਦਨ ਸਥਿਤੀ ਦੀ ਸਮੀਖਿਆ