ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲਰ ਰੋਨਾਲਡੋ ਬਲਾਤਕਾਰ ਮਾਮਲੇ ਵਿਚ ਘਿਰਿਆ


ਲਾਸ ਏਂਜਲਸ, 3 ਅਕਤੂਬਰ (ਏਜੰਸੀ) : ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਕ੍ਰਿਸਟੀਆਨੋ ਰੋਨਾਲਡੋ ਬਲਾਤਕਾਰ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ‘ਤੇ ਸਾਬਕਾ ਅਮਰੀਕੀ ਮਾਡਲ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਅਮਰੀਕੀ ਪੁਲਿਸ ਨੇ ਇਸ ਮਾਮਲੇ ਦੀ ਮੁੜ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਸਾਬਕਾ ਅਮਰੀਕੀ ਮਾਡਲ ਕੈਥਰੀਨ ਨੇ ਰੋਨਾਲਡਰ ‘ਤੇ ਲਾਸ ਵੇਗਾਸ ਦੇ ਇਕ ਹੋਟਲ ਵਿਚ ਉਸ ਦੇ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ।

ਹਾਲਾਂਕਿ ਰੋਨਾਲਡੋ ਨੇ ਇਸ ਇਲਜ਼ਾਮ ਨੂੰ ਖਾਰਜ ਕਰ ਦਿੱਤਾ। 34 ਸਾਲਾ ਕੈਥਰੀਨ ਨੇ ਜਨਤਕ ਤੌਰ ‘ਤੇ ਕਿਹਾ ਕਿ ਰੋਨਾਲਡੋ ਨੇ 2009 ਵਿਚ ਉਸ ਦੇ ਨਾਲ ਬਲਾਤਕਾਰ ਕੀਤਾ ਸੀ। ਉਸ ਨੇ ਪਿਛਲੇ ਮਹੀਨੇ 32 ਪੰਨਿਆਂ ਦੀ ਇਕ ਸ਼ਿਕਾਇਤ ਨਵਾਡਾ ਜ਼ਿਲ੍ਹਾ ਕੋਰਟ ਦੇ ਸਾਹਮਣੇ ਦਰਜ ਕਰਾਈ ਸੀ। ਇਸ ਵਿਚ ਉਸ ਨੇ ਦੱਸਿਆ ਕਿ ਇਹ ਘਟਨਾ 13 ਜੂਨ 2009 ਨੂੰ ਹੋਈ ਸੀ। ਕੈਥਰੀਨ ਦੇ ਮੁਤਾਬਕ ਲਾਸ ਵੇਗਾਸ ਦੇ ਹੋਟਲ ਦੇ ਇੱਕ ਕੈਸਿਨੋ ਵਿਚ ਉਸ ਦੀ ਮੁਲਾਕਾਤ ਰੋਨਾਲਡੋ ਨਾਲ ਹੋਈ ਸੀ। ਇਸ ਤੋਂ ਬਾਅਦ ਰੋਨਾਲਡੋ ਨੇ ਉਸ ਨੂੰ ਅਪਣੇ ਆਲੀਸ਼ਾਨ ਕਮਰੇ ਵਿਚ ਬੁਲਾਇਆ।ਉਨ੍ਹਾਂ ਨੇ ਕੈਥਰੀਨ ਨੂੰ ਹੌਟ ਪਬ ਵਿਚ ਆਉਣ ਲਈ ਕਿਹਾ, ਲੇਕਿਨ ਉਸ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਦੇ ਕੋਲ ਨਹਾਉਣ ਦੇ ਕੱਪੜੇ ਨਹੀਂ ਸਨ। ਤਦ ਰੋਨਾਲਡੋ ਨੇ ਉਸ ਨੂੰ ਨਹਾਉਣ ਲਈ ਅਪਣੇ ਕੱਪੜੇ ਦਿੱਤੇ। ਇਸ ਤੋਂ ਬਾਅਦ ਜਦ ਉਹ ਕੱਪੜੇ ਬਦਲਣ ਬਾਥਰੂਮ ਵਿਚ ਗਈ ਤਾਂ ਉਥੇ ਰੋਨਾਲਡੋ ਵੀ ਪਿੱਛੇ ਪਹੁੰਚ ਗਏ ਅਤੇ ਉਸ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗੇ ਅਤੇ ਬੈਡਰੂਮ ਵਿਚ ਲਿਆ ਕੇ ਉਸ ਦੇ ਨਾਲ ਬਲਾਤਕਾਰ ਕੀਤਾ।

ਇਸ ਤੋਂ ਬਾਅਦ ਜਦ ਰੋਨਾਲਡੋ ਨੂੰ ਅਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਕੈਥਰੀਨ ਤੋਂ ਮੁਆਫ਼ੀ ਵੀ ਮੰਗੀ। ਉਸ ਘਟਨਾ ਦੇ ਠੀਕ ਬਾਅਦ ਕੈਥਰੀਨ ਨੇ ਸ਼ਿਕਾਇਤ ਦਰਜ ਕਰਾਈ ਅਤੇ ਉਸ ਦਾ ਮੈਡੀਕਲ ਪ੍ਰੀਖਣ ਵੀ ਹੋਇਆ। ਉਸ ਘਟਨਾ ਤੋਂ ਬਾਅਦ ਕੈਥਰੀਨ ਤਣਾਅ ਵਿਚ ਰਹਿਣ ਲੱਗੀ ਅਤੇ ਉਨ੍ਹਾਂ ਸ਼ਰਾਬ ਦੀ ਲਤ ਲੱਗ ਗਈ।ਦੂਜੇ ਪਾਸੇ ਰੋਨਾਲਡੋ ਨੇ ਉਨ੍ਹਾਂ ‘ਤੇ ਲਗਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਰੋਨਾਲਡੋ ਨੇ ਕਿਹਾ ਕਿ ਕੈਥਰੀਨ ਉਨ੍ਹਾਂ ਦਾ ਨਾਂ ਲੈ ਕੇ ਅਪਣਾ ਪ੍ਰਚਾਰ ਕਰਨਾ ਚਾਹੁੰਦੀ ਹੈ। ਇੰਸਟਾਗਰਾਮ ‘ਤੇ ਜਾਰੀ ਇਕ ਵੀਡੀਓ ਵਿਚ ਰੋਨਾਲਡੋ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਉਹ ਝੂਠ ਹੈ। ਉਹ ਮੇਰੇ ਨਾਂ ਦਾ ਇਸਤੇਮਾਲ ਕਰਕੇ ਅਪਣਾ ਪ੍ਰਚਾਰ ਕਰਨਾ ਚਾਹੁੰਦੀ ਹੈ। ਹਾਲਾਂਕਿ, ਬਾਅਦ ਵਿਚ ਰੋਨਾਲਡੋ ਨੇ ਉਸ ਵੀਡੀਓ ਨੂੰ ਹਟਾ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲਰ ਰੋਨਾਲਡੋ ਬਲਾਤਕਾਰ ਮਾਮਲੇ ਵਿਚ ਘਿਰਿਆ