ਕੈਨੇਡਾ: ਇੱਕ ਕੁਇੰਟਵਲ ਤੋਂ ਵੱਧ ਨਸ਼ੇ ਨਾਲ ਦੋ ਪੰਜਾਬੀ ਨੌਜਵਾਨ ਕਾਬੂ


ਵੈਨਕੂਵਰ 13 ਅਕਤੂਬਰ (ਏਜੰਸੀਆਂ): ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚੋਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜੇ ਗਏ ਹਨ। ਕੈਲਗਿਰੀ ਵਿੱਚੋਂ ਪਹਿਲੀ ਵਾਰ ਨਸ਼ੇ ਦੀ ਇੰਨੀ ਵੱਡੀ ਖੇਪ ਫੜੀ ਗਈ ਹੈ, ਜਿਸ ਦੀ ਕੀਮਤ ਤਕਰੀਬਨ 80 ਲੱਖ ਡਾਲਰ ਹੈ। ਕੈਨੇਡਾ ਪੁਲਿਸ ਨੇ ਬੀਤੇ ਦਿਨੀਂ ਨਵਜੋਤ ਸਿੰਘ (23) ਅਤੇ ਗੁਰਜੀਤ ਘੋਤੜਾ (20) ਨੂੰ ਹਿਰਾਸਤ ‘ਚ ਲਿਆ। ਜਾਣਕਾਰੀ ਮੁਤਾਬਕ ਬੀਤੀ 11 ਅਕਤੂਬਰ ਨੂੰ ਸਵੇਰੇ 3 ਵਜੇ ਕੈਲਗਿਰੀ ਦੀ ਡੌਜ ਕਾਰਵਾਂ ਸੜਕ ‘ਤੇ ਜਾਂਚ ਦੌਰਾਨ ਇਨ੍ਹਾਂ ਕੋਲੋਂ ਇਹ ਨਸ਼ੇ ਫੜੇ ਗਏ ਹਨ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ‘ਚ 66 ਕਿੱਲੋ ਕੋਕੀਨ ਅਤੇ 30 ਕਿੱਲੋ ਮੈਥਫੈਟਾਮਾਈਨ ਸ਼ਾਮਲ ਹਨ।

ਪੁਲਿਸ ਸੇਵਾ ਅਪਰਾਧ ਤੰਤਰ ਵਿਭਾਗ ਦੇ ਇੰਸਪੈਕਟਰ ਕੀਥ ਕੇਨ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਦੋਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ 41,000 ਨਕਦ ਡਾਲਰ ਵੀ ਜ਼ਬਤ ਕੀਤੇ ਹਨ। ਪੁਲਿਸ ਨੇ ਇਨ੍ਹਾਂ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ 10,000 ਡਾਲਰ ਪ੍ਰਤੀ ਦੋਸ਼ੀ ਨਕਦ ਜਮ੍ਹਾ ਕਰਵਾਉਣ ਤੋਂ ਇਲਾਵਾ 25,000 ਡਾਲਰ ਦੀ ਜਾਇਦਾਦ ਦੇ ਰੂਪ ‘ਚ ਜ਼ਾਤੀ ਮੁੱਚਲਕਾ ਭਰਨ ਦਾ ਹੁਕਮ ਦੇ ਕੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਅਦਾਲਤ ਨੇ ਦੋਵਾਂ ਨੂੰ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਰਾਤ ਸਮੇਂ ਬਾਹਰ ਨਹੀਂ ਨਿਕਲਣਗੇ।

ਫਿਲਹਾਲ ਉਨ੍ਹਾਂ ਨੂੰ 2 ਨਵੰਬਰ ਲਈ ਅਗਲੀ ਪੇਸ਼ੀ ‘ਤੇ ਸੱਦਿਆ ਗਿਆ ਹੈ। ਪੰਜਾਬੀਆਂ ਦੇ ਗ਼ੈਰ ਕਾਨੂੰਨੀ ਧੰਦਿਆਂ ਵਿੱਚ ਵਧਦੀ ਸ਼ਮੂਲੀਅਤ ਨੇ ਸਾਰੇ ਭਾਈਚਾਰੇ ਨੂੰ ਨਿਮੋਸ਼ੀ ਵਿੱਚ ਪਾਇਆ ਹੋਇਆ ਹੈ। ਬੀਤੀ ਰਾਤ ਵੀ ਵੈਨਕੂਵਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੈਂਗਰਵਾਰ ਵਿੱਚ ਮੌਤ ਹੋ ਗਈ ਸੀ। ਗੈਂਗਵਾਰ ਤੇ ਨਸ਼ਾ ਤਸਕਰੀ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ: ਇੱਕ ਕੁਇੰਟਵਲ ਤੋਂ ਵੱਧ ਨਸ਼ੇ ਨਾਲ ਦੋ ਪੰਜਾਬੀ ਨੌਜਵਾਨ ਕਾਬੂ